ਬਾਰਸੀਲੋਨਾ ਨੇ ਇਕ ਵਾਰ ਫ਼ਿਰ ਤੋਂ ਰਿਅਲ ਮੈਡ੍ਰਿਡ ਨੂੰ ਹਰਾ ਕੇ ਜਿੱਤਿਆ ਸਪੈਨਿਸ਼ ਸੁਪਰ ਕੱਪ
Tuesday, Jan 13, 2026 - 02:00 PM (IST)
ਸਪੋਰਟਸ ਡੈਸਕ- ਰਾਫਿਨਹਾ ਦੇ ਦੋ ਗੋਲਾਂ ਦੀ ਮਦਦ ਨਾਲ ਬਾਰਸੀਲੋਨਾ ਨੇ ਸਾਊਦੀ ਅਰਬ ਵਿਚ ਖੇਡੇ ਗਏ ਸਪੈਨਿਸ਼ ਸੁਪਰ ਕੱਪ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਵਿਚ ਰੀਅਲ ਮੈਡ੍ਰਿਡ ਨੂੰ 3-2 ਨਾਲ ਹਰਾਇਆ। ਰਾਫਿਨਹਾ ਦਾ 73ਵੇਂ ਮਿੰਟ ਵਿਚ ਕੀਤਾ ਗਿਆ ਜੇਤੂ ਗੋਲ ਸੰਯੋਗ ਨਾਲ ਆਇਆ ਜਦੋਂ ਸ਼ਾਟ ਮਾਰਦੇ ਸਮੇਂ ਉਹ ਤਿਲਕ ਗਿਆ ਤੇ ਬਾਲ ਮੈਡ੍ਰਿਡ ਦੇ ਡਿਫੈਂਡਰ ਰਾਓਲ ਓਸੇਂਸੀਓ ਨਾਲ ਟਕਰਾਅ ਕੇ ਗੋਲਕੀਪਰ ਥਿਬਾਓਟ ਕਰਟਾਈਸ ਨੂੰ ਝਕਾਨ ਦੇ ਕੇ ਗੋਲਾਂ ਵਿਚ ਚਲੀ ਗਈ।
ਫਾਈਨਲ ਤੋਂ ਪਹਿਲੇ ਹਾਫ ਦਾ ਅੰਤ ਬੇਹੱਦ ਰੋਮਾਂਚਕ ਰਿਹਾ ਜਦੋਂ ਬ੍ਰੇਕ ਤੋਂ ਸਟਾਪੇਜ ਟਾਈਮ ਵਿਚ ਤਿੰਨ ਗੋਲ ਹੋਏ, ਜਿਨ੍ਹਾਂ ਵਿਚੋਂ ਦੋ ਰੀਅਲ ਮੈਡ੍ਰਿਡ ਨੇ ਤੇ ਇਕ ਬਾਰਸੀਲੋਨਾ ਨੇ ਕੀਤਾ। ਪਿਛਲੇ ਸਾਲ ਦੇ ਫਾਈਨਲ ਵਿਚ ਵੀ ਬਾਰਸੀਲੋਨਾ ਨੇ ਰੀਅਲ ਮੈਡ੍ਰਿਡ ਨੂੰ 5-0 ਨਾਲ ਹਰਾਇਆ ਸੀ, ਜਿਸ ਵਿਚ ਰਾਫਿਨਹਾ ਨੇ ਦੋ ਗੋਲ ਕੀਤੇ। ਬਾਰਸੀਲੋਨਾ ਨੇ 16ਵਾਂ ਸੁਪਰ ਕੱਪ ਖਿਤਾਬ ਜਿੱਤਿਆ ਜਿਹੜਾ ਕਿਸੇ ਵੀ ਹੋਰ ਕਲੱਬ ਨਾਲੋਂ ਵੱਧ ਹੈ। ਰੀਅਲ ਮੈਡ੍ਰਿਡ ਨੂੰ 5-2 ਨਾਲ ਹਰਾਇਆ ਸੀ, ਜਿਸ ਵਿਚ ਰਾਫਿਨਹਾ ਨੇ ਦੋ ਗੋਲ ਕੀਤੇ ਸਨ।
ਬਾਰਸੀਲੋਨਾ ਨੇ 16ਵਾਂ ਸੁਪਰ ਕੱਪ ਖਿਤਾਬ ਜਿੱਤਿਆ, ਜਿਹੜਾ ਕਿਸੇ ਵੀ ਹੋਰ ਕਲੱਬ ਤੋਂ ਵੱਧ ਹੈ। ਰੀਅਲ ਮੈਡ੍ਰਿਡ 13 ਖਿਤਾਬਾਂ ਦੇ ਨਾਲ ਦੂਜੇ ਸਥਾਨ ’ਤੇ ਹੈ। ਗੋਡੇ ਦੀ ਸੱਟ ਕਾਰਨ ਮਿਨੀ ਸੁਪਰ ਕੱਪ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਨਹੀਂ ਖੇਡ ਸਕਿਆ ਕਿਲਿਆਨ ਐਮਬਾਪੇ 76ਵੇਂ ਮਿੰਟ ਵਿਚ ਮੈਦਾਨ ’ਤੇ ਉਤਰਿਆ ਪਰ ਰੀਅਲ ਮੈਡ੍ਰਿਡ ਨੂੰ ਬਰਾਬਰੀ ਦਿਵਾਉਣ ਵਿਚ ਅਸਫਲ ਰਿਹਾ। ਬਾਰਸੀਲੋਨਾ ਨੇ 36ਵੇਂ ਮਿੰਟ ਵਿਚ ਰਾਫਿਨਹਾ ਦੇ ਸ਼ਾਨਦਾਰ ਗੋਲ ਨਾਲ ਬੜ੍ਹਤ ਬਣਾਈ। ਉਸਦੇ ਲਈ ਰਾਬਰਟ ਲੇਵਾਂਡੋਵਸਕੀ ਨੇ ਵੀ ਗੋਲ ਕੀਤੇ। ਰੀਅਲ ਮੈਡ੍ਰਿਡ ਲਈ ਵਿਨੀਸੀਅਸ ਜੂਨੀਅਰ ਤੇ ਗੋਂਜਾਲੋ ਗਾਰਸੀਆ ਨੇ ਗੋਲ ਕੀਤੇ।
