ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਦੂਜੀ ਜਿੱਤ ਕੀਤੀ ਹਾਸਲ
Monday, Jan 26, 2026 - 10:47 AM (IST)
ਨੋਂਥਾਬੁਰੀ (ਥਾਈਲੈਂਡ)- ਭਾਰਤੀ ਪੁਰਸ਼ ਟੀਮ ਨੇ ਸੈਫ ਫੁੱਟਸਾਲ ਚੈਂਪੀਅਨਸ਼ਿਪ 2026 ’ਚ ਸ਼੍ਰੀਲੰਕਾ ਨੂੰ 4-1 ਨਾਲ ਹਰਾ ਕੇ ਟੂਰਨਾਮੈਂਟ ’ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਸ਼੍ਰੀਲੰਕਾ ਖਿਲਾਫ ਨੋਂਥਾਬੁਰੀ ਸਟੇਡੀਅਮ ’ਚ ਖੇਡੇ ਗਏ ਮੈਚ ਦੇ ਸਾਰੇ ਗੋਲ ਪਹਿਲੇ ਹਾਫ ’ਚ ਹੋਏ, ਜਿਨ੍ਹਾਂ ’ਚ ਸੀਓਨ ਡਿਸੂਜ਼ਾ ਨੇ ਦੋ ਗੋਲ ਤੀਜੇ ਤੇ 20ਵੇਂ ਮਿੰਟ ਤੇ ਲਾਲਸੋਮਪੁਈਆ ਨੇ 10ਵੇਂ ਮਿੰਟ ਅਤੇ ਨਿਖਿਲ ਮਾਲੀ ਨੇ 12ਵੇਂ ਮਿੰਟ ’ਚ ਇਕ-ਇਕ ਗੋਲ ਕੀਤਾ। ਉੱਥੇ ਹੀ, ਸ਼੍ਰੀਲੰਕਾ ਲਈ ਮੁਹੰਮਦ ਕੁਰਸ਼ੀਥ ਨੇ 19ਵੇਂ ਮਿੰਟ ’ਚ ਇਕਲੌਤਾ ਗੋਲ ਕੀਤਾ।
ਦੋ ਦਿਨ ਪਹਿਲਾਂ ਭੂਟਾਨ ਨੂੰ 11-3 ਨਾਲ ਹਰਾਉਣ ਤੋਂ ਬਾਅਦ ਮਿਲੀ ਇਸ ਜਿੱਤ ਨਾਲ ਭਾਰਤ 5 ਮੈਚਾਂ ’ਚੋਂ 8 ਅੰਕਾਂ ਨਾਲ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ।
