ਮਾਨਚੈਸਟਰ ਸਿਟੀ ਇੰਗਲਿਸ਼ ਲੀਗ ਕੱਪ ਦੇ ਫਾਈਨਲ ’ਚ ਜਗ੍ਹਾ ਬਣਾਉਣ ਦੇ ਨੇੜੇ
Thursday, Jan 15, 2026 - 02:18 PM (IST)
ਲੰਡਨ– ਮਾਨਚੈਸਟਰ ਸਿਟੀ ਦੇ ਨਵੇਂ ਖਿਡਾਰੀ ਐਂਟੋਨੀ ਸੇਮੇਨਯੋ ਨੇ ਲਗਾਤਾਰ ਦੂਜੇ ਮੈਚ ਵਿਚ ਗੋਲ ਕੀਤਾ, ਜਿਸ ਨਾਲ ਉਸਦੀ ਟੀਮ ਨਿਊਕੈਸਲ ਨੂੰ 2-0 ਨਾਲ ਹਰਾ ਕੇ ਇੰਗਲਿਸ਼ ਲੀਗ ਕੱਪ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਦੇ ਨੇੜੇ ਪਹੁੰਚ ਗਈ ਹੈ।
ਪਿਛਲੇ ਹਫਤੇ ਬੋਰਨਮਾਊਥ ਨਾਲ 87 ਮਿਲੀਅਨ ਡਾਲਰ ਵਿਚ ਮਾਨਚੈਸਟਰ ਸਿਟੀ ਵਿਚ ਸ਼ਾਮਲ ਹੋਏ ਇਸ ਫਾਰਵਰਡ ਨੇ ਸੇਂਟ ਜੋਨਸ ਪਾਰਕ ਵਿਚ ਸੈਮੀਫਾਈਨਲ ਦੇ ਪਹਿਲੇ ਪੜਾਅ ਵਿਚ 53ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ।
ਮਾਨਚੈਸਟਰ ਸਿਟੀ ਲਈ ਬਦਲਵੇਂ ਖਿਡਾਰੀ ਰੇਯਾਨ ਚੇਰਕੀ ਨੇ ਇੰਜਰੀ ਟਾਈਮ ਵਿਚ ਦੂਜਾ ਗੋਲ ਕੀਤਾ। ਸੇਮੇਨਯਾ ਨੇ ਹਫਤੇ ਵਿਚ ਐੱਫ. ਏ. ਕੱਪ ਵਿਚ ਐਕਸੇਟਰ ਵਿਰੁੱਧ ਮੈਚ ਵਿਚ ਮਾਨਚੈਸਟਰ ਸਿਟੀ ਵੱਲੋਂ ਡੈਬਿਊ ਕਰਦੇ ਹੋਏ ਗੋਲ ਕੀਤਾ ਸੀ। ਉਸਦੀ ਟੀਮ ਨੇ ਇਹ ਮੈਚ 10-1 ਨਾਲ ਜਿੱਤਿਆ ਸੀ।
