ਭਾਰਤ ਨੇ ਭੂਟਾਨ ਨੂੰ 11-3 ਨਾਲ ਹਰਾਇਆ

Saturday, Jan 24, 2026 - 10:39 AM (IST)

ਭਾਰਤ ਨੇ ਭੂਟਾਨ ਨੂੰ 11-3 ਨਾਲ ਹਰਾਇਆ

ਨੋਂਥਾਬੁਰੀ (ਥਾਈਲੈਂਡ)– ਭਾਰਤ ਨੇ ਸੈਫ ਫੁੱਟਬਾਲ ਚੈਂਪੀਅਨਸ਼ਿਪ 2026 ਵਿਚ ਸ਼ਾਨਦਾਰ ਤਰੀਕੇ ਨਾਲ ਆਪਣੀ ਪਹਿਲੀ ਜਿਤ ਦਰਜ ਕੀਤੀ ਤੇ ਨੋਂਥਾਬੁਰੀ ਸਟੇਡੀਅਮ ਵਿਚ ਭੂਟਾਨ ਨੂੰ 11-3 ਨਾਲ ਹਰਾਉਣ ਲਈ ਇਕ ਦਮਦਾਰ ਅਟੈਕਿੰਗ ਪ੍ਰਦਰਸ਼ਨ ਕੀਤਾ। ਨਿਖਿਲ ਮਾਲੀ ਨੇ ਹੈਟ੍ਰਿਕ ਲਗਾਈ। ਉਸਦੇ ਤਿੰਨੇ ਗੋਲ ਮੈਚ ਦੇ ਆਖਰੀ ਮਿੰਟ ਵਿਚ ਕੀਤੇ ਗਏ। 

ਵਿੰਸੇਂਟ ਲਾਲਤਲੁਆਂਗਜੇਲਾ ਤੇ ਅਨਮੋਲ ਅਧਿਕਾਰੀ ਨੇ 2-2 ਗੋਲ ਕੀਤੇ। ਜੋਨਾਥਨ ਲਾਲਰਾਵੰਗਬਾਵਲਾ, ਲਾਲਸਾਮਪਿਆ ਤੇ ਸੀਨ ਡਿਸੂਜਾ ਨੇ ਇਕ-ਇਕ ਗੋਲ ਕੀਤਾ ਜਦਕਿ ਭੂਟਾਨ ਦੇ ਜਿਗਨਮ ਸੇਲਟੋਬ ਦੋਰਜੀ ਨੇ ਇਕ ਆਤਮਘਾਤੀ ਗੋਲ ਕੀਤਾ। ਇਸ ਵੱਡੀ ਜਿੱਤ ਨਾਲ ਭਾਰਤ 4 ਮੈਚਾਂ ਵਿਚੋਂ 5 ਅੰਕਾਂ ਨਾਲ ਸਟੈਂਡਿੰਗ ਵਿਚ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ।


author

Tarsem Singh

Content Editor

Related News