ਕੇਰਲ ਬਲਾਸਟਰਜ਼ FC ਨੇ ISL ਵਿੱਚ ਮੋਹਨ ਬਾਗਾਨ ਸੁਪਰ ਜਾਇੰਟ ਨੂੰ ਹਰਾਇਆ

12/28/2023 6:12:20 PM

ਕੋਲਕਾਤਾ, (ਵਾਰਤਾ)- ਕੇਰਲ ਬਲਾਸਟਰਜ਼ ਐਫ. ਸੀ. ਨੇ ਪਹਿਲੀ ਵਾਰ ਮੋਹਨ ਬਾਗਾਨ ਸੁਪਰ ਜਾਇੰਟ (ਐਮ. ਬੀ.ਐਸ. ਜੀ.) ਨੂੰ 1-0 ਨਾਲ ਹਰਾ ਕੇ ਇੰਡੀਅਨ ਸੁਪਰ ਲੀਗ (ਆਈ. ਐਸ. ਐਲ.) ਵਿੱਚ ਜਿੱਤ ਦਰਜ ਕੀਤੀ ਹੈ। ਯੂਬਾ ਭਾਰਤੀ ਕ੍ਰਿਰੰਗਨ 'ਚ ਬੁੱਧਵਾਰ ਰਾਤ ਨੂੰ ਖੇਡੇ ਗਏ ਮੈਚ ਦੀ ਸ਼ੁਰੂਆਤ 'ਚ ਕੇਰਲਾ ਬਲਾਸਟਰਜ਼ ਐੱਫ.ਸੀ. ਦੇ ਦਿਮਿਤਰੀਓਸ ਡਾਇਮਾਨਟਾਕੋਸ ਨੇ ਮੋਹਨ ਬਾਗਾਨ ਸੁਪਰ ਜਾਇੰਟ 'ਤੇ ਨੌਵੇਂ ਮਿੰਟ 'ਚ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ। ਹਾਲਾਂਕਿ ਇਸ ਤੋਂ ਬਾਅਦ ਦੋਵੇਂ ਟੀਮਾਂ ਨੇ ਗੋਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਦੋਵੇਂ ਟੀਮਾਂ ਸਫਲ ਨਹੀਂ ਹੋ ਸਕੀਆਂ। ਮੋਹਨ ਬਾਗਾਨ ਸੁਪਰ ਜਾਇੰਟਸ ਦੇ ਮੁੱਖ ਕੋਚ ਜੁਆਨ ਫੇਰਾਂਡੋ ਨੇ ਇਸ ਹਾਰ 'ਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਖਿਡਾਰੀਆਂ ਦੀ ਥਕਾਵਟ ਕਾਰਨ ਟੀਮ ਨੂੰ ਇਸ ਦਾ ਸਾਹਮਣਾ ਕਰਨਾ ਪਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Tarsem Singh

Content Editor

Related News