ਨਾਰਥਈਸਟ ਨੇ ਬਲਾਸਟਰਸ ਨੂੰ ਗੋਲ ਰਹਿਤ ਬਰਾਬਰੀ ''ਤੇ ਰੋਕਿਆ
Saturday, Mar 02, 2019 - 09:37 AM (IST)

ਕੋਚੀ—ਨਾਰਥਈਸਟ ਯੂਨਾਈਟਿਡ ਐੱਫ.ਸੀ. ਨੇ 10 ਖਿਡਾਰੀਆਂ ਦੇ ਖੇਡਣ ਦੇ ਬਾਵਜੂਦ ਕੇਰਲ ਬਲਾਸਟਰਸ ਨੂੰ ਹੀਰੋ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਮੈਚ 'ਚ ਸ਼ੁੱਕਰਵਾਰ ਨੂੰ ਇੱਥੇ ਗੋਲ ਰਹਿਤ ਬਰਾਬਰੀ 'ਤੇ ਰੋਕਿਆ। ਨਾਰਥਈਸਟ ਨੂੰ ਸਕੋਰ ਬੋਰਡ 'ਚ ਤੀਜੇ ਸਥਾਨ 'ਤੇ ਪਹੁੰਚਣ ਲਈ ਇਸ ਮੈਚ 'ਚ ਜਿੱਤ ਦੀ ਲੋੜ ਸੀ ਪਰ 26ਵੇਂ ਮਿੰਟ 'ਚ ਆਪਣੇ ਇਕ ਖਿਡਾਰੀ ਨੂੰ ਲਾਲ ਕਾਰਡ ਮਿਲਣ ਦੇ ਬਾਅਦ ਉਸ ਨੂੰ 10 ਖਿਡਾਰੀਆਂ ਨਾਲ ਖੇਡਣਾ ਪਿਆ। ਇਸ ਨਾਲ ਟੀਮ ਨੂੰ ਆਪਣੀ ਰਣਨੀਤੀ ਬਦਲਣੀ ਪਈ।
ਦੋਹਾਂ ਟੀਮਾਂ ਨੇ ਇਸ ਸੈਸ਼ਨ ਦਾ ਆਪਣਾ ਅੱਠਵਾਂ ਮੈਚ ਡਰਾਅ ਖੇਡਿਆ। ਇਸ ਮੈਚ ਤੋਂ ਮਿਲੇ ਇਕ ਅੰਕ ਨਾਲ ਨਾਰਥਈਸਟ ਨੇ 18 ਮੈਚਾਂ ਤੋਂ 29 ਅੰਕਾਂ ਦੇ ਨਾਲ ਲੀਗ ਪੱਧਰ ਦਾ ਆਪਣਾ ਸਫਰ ਖਤਮ ਕੀਤਾ। ਉਹ ਪਹਿਲਾਂ ਹੀ ਪਲੇਆਫ 'ਚ ਪਹੁੰਚ ਚੁੱਕਾ ਹੈ ਅਤੇ ਉਸ ਦਾ ਸਾਹਮਣਾ ਬੈਂਗਲੁਰੂ ਐੱਫ.ਸੀ. ਨਾਲ ਹੋਣਾ ਤੈਅ ਹੋ ਗਿਆ ਹੈ। ਦੂਜੇ ਪਾਸੇ ਕੇਰਲ ਨੇ 18 ਮੈਚਾਂ ਤੋਂ 15 ਅੰਕਾਂ ਦੇ ਨਾਲ ਆਪਣਾ ਸਫਰ ਖਤਮ ਕੀਤਾ। ਕੇਰਲ ਦੀ ਟੀਮ ਪਹਿਲੇ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਸੀ।