ਕੇਰਲ ਬਲਾਸਟਰ ਨੇ ਚੇਨਈਅਨ ਨੂੰ 3-0 ਨਾਲ ਹਰਾਇਆ

Saturday, Feb 16, 2019 - 09:31 AM (IST)

ਕੇਰਲ ਬਲਾਸਟਰ ਨੇ ਚੇਨਈਅਨ ਨੂੰ 3-0 ਨਾਲ ਹਰਾਇਆ

ਕੋਚੀ— ਮਾਤੇਜ ਪੋਪਲਾਤਨਿਕ ਦੇ ਦੋ ਗੋਲ ਦੀ ਮਦਦ ਨਾਲ ਕੇਰਲ ਬਲਾਸਟਰਸ ਨੇ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਦੇ ਮੈਚ 'ਚ ਸ਼ੁੱਕਰਵਾਰ ਨੂੰ ਇੱਥੇ ਚੇਨਈਅਨ ਐੱਫ.ਸੀ. ਨੂੰ 3-0 ਨਾਲ ਕਰਾਰੀ ਹਾਰ ਦਿੱਤੀ। ਕੇਰਲ ਵੱਲੋਂ ਪੋਪਲਾਤਨਿਕ ਨੇ 23ਵੇਂ ਅਤੇ 55ਵੇਂ ਮਿੰਟ 'ਚ ਗੋਲ ਕੀਤੇ। ਉਸ ਲਈ ਤੀਜਾ ਗੋਲ ਸਹਿਲ ਅਬਦੁਲ ਸਮਦ ਨੇ 71ਵੇਂ ਮਿੰਟ 'ਚ ਕੀਤਾ। ਇਹ ਦੋਵੇਂ ਟੀਮ ਪਲੇਅ ਆਫ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਹਨ। ਇਸ ਜਿੱਤ ਨਾਲ ਕੇਰਲ ਦੀ ਟੀਮ 16 ਮੈਚਾਂ 'ਚ 14 ਅੰਕ ਦੇ ਨਾਲ ਇਕ ਪਾਇਦਾਨ ਉੱਪਰ ਅੱਠਵੇਂ ਸਥਾਨ 'ਤੇ ਪਹੁੰਚ ਗਈ ਹੈ। ਚੇਨਈ ਦੀ ਟੀਮ ਦੇ 16 ਮੈਚਾਂ 'ਚ ਅੱਠ ਅੰਕ ਹਨ ਅਤੇ ਉਹ ਦਸਵੇਂ ਸਥਾਨ 'ਤੇ ਹੈ।


author

Tarsem Singh

Content Editor

Related News