ਕੀਨੀਆ ਦੇ ਕਿਪਚੋਗੇ ਨੇ ਤੋੜਿਆ ਮੈਰਾਥਨ ਵਿਸ਼ਵ ਰਿਕਾਰਡ

09/17/2018 1:24:52 AM

ਬਰਲਿਨ— ਕੀਨੀਆ ਦੇ ਇਲਿਯੁਦ ਕਿਪਚੋਗੇ ਨੇ ਐਤਵਾਰ ਨੂੰ ਮੈਰਾਥਨ 'ਚ ਨਵਾਂ ਵਿਸ਼ਵ ਰਿਕਾਰਡ ਬਣਾਇਆ। 33 ਸਾਲ ਦੇ ਓਲੰਪਿਕ ਚੈਂਪੀਅਨ ਕਿਪਚੋਗੇ ਨੇ 2 ਘੰਟੇ ਇਕ ਮਿੰਟ ਤੇ 39 ਸੈਕੰਡ ਦੇ ਸਮੇਂ ਨਾਲ ਪਿਛਲਾ ਰਿਕਾਰਡ ਤੋੜਿਆ। ਕਿਪਚੋਗੇ ਨੇ ਡੈਨਿਸ ਕਿਮੇਚੋ ਦੇ ਪਿਛਲੇ ਰਿਕਾਰਡ 'ਚ ਇਕ ਮਿੰਟ 18 ਸੈਕਡ ਦਾ ਸੁਧਾਰ ਕੀਤਾ। 1967 ਦੌਰਾਨ ਡੈਰੇਕ ਕਲੈਟਨ ਨੇ ਪਿਛਲੇ ਰਿਕਾਰਡ 'ਚ 2 ਮਿੰਟ 33 ਸੈਕਡ ਦਾ ਸੁਧਾਰ ਕੀਤਾ ਸੀ, ਜਿਸ ਮਗਰੋਂ ਕਿਪਚੋਗੇ ਨੇ ਰਿਕਾਰਡ 'ਚ ਸਭ ਤੋਂ ਵੱਡਾ ਸੁਧਾਰ ਕੀਤਾ ਹੈ।


Related News