ਗੁਲਵੀਰ ਸਿੰਘ ਨੇ ਪੋਰਟਲੈਂਡ ਪ੍ਰਤੀਯੋਗਿਤਾ ’ਚ 5,000 ਮੀਟਰ ਦਾ ਰਾਸ਼ਟਰੀ ਰਿਕਾਰਡ ਤੋੜਿਆ

06/11/2024 12:06:39 PM

ਪੋਰਟਲੈਂਡ (ਅਮਰੀਕਾ)- ਏਸ਼ੀਆਈ ਖੇਡਾਂ ’ਚ ਕਾਂਸੀ ਦਾ ਤਮਗਾ ਜੇਤੂ ਐਥਲੀਟ ਗੁਲਵੀਰ ਸਿੰਘ ਨੇ ਇਥੇ ‘ਪੋਰਟਲੈਂਡ ਟ੍ਰੈਕ ਫੈਸਟੀਵਲ ਹਾਈ ਪ੍ਰਫਾਰਮੈਂਸ’ ਪ੍ਰਤੀਯੋਗਿਤਾ ’ਚ ਦੂਸਰੇ ਸਥਾਨ ’ਤੇ ਰਹਿ ਕੇ ਪੁਰਸ਼ਾਂ ਦਾ 5,000 ਮੀਟਰ ਮੁਕਾਬਲੇ ਦਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਪਾਲ ਬੰਟਾ ਮੈਮੋਰੀਅਲ ਰੇਸ ’ਚ ਹਿੱਸਾ ਲੈਂਦੇ ਹੋਏ ਪੱਛਮੀ ਉੱਤਰ ਪ੍ਰਦੇਸ਼ ਦੇ 26 ਸਾਲਾ ਐਥਲੀਟ ਗੁਲਵੀਰ ਨੇ 13:18.92 ਸੈਕੰਡ ਦਾ ਸਮਾਂ ਕੱਢਿਆ ਜੋ ਅਵਿਨਾਸ਼ ਸਾਬਲੇ ਦੇ ਪਿਛਲੇ ਸਾਲ ਲਾਸ ਏਂਜ਼ਲਸ ’ਚ ਬਣਾਏ ਗਏ 13:19.30 ਸੈਕੰਡ ਦੇ ਸਮੇਂ ਦੇ ਰਾਸ਼ਟਰੀ ਰਿਕਾਰਡ ਤੋਂ ਬਿਹਤਰ ਰਿਹਾ।

ਹੁਣ ਗੁਲਵੀਰ ਦੇ ਨਾਂ 10,000 ਮੀਟਰ ਅਤੇ 5,000 ਮੀਟਰ ਦੋਨੋਂ ਰੇਸ ਦਾ ਰਾਸ਼ਟਰੀ ਰਿਕਾਰਡ ਹੈ। ਉਸ ਨੇ ਪਿਛਲੇ ਸਾਲ ਹਾਂਗਝੋਓ ਏਸ਼ੀਆਡ ਵਿਚ 28.17.21 ਸੈਕੰਡ ਦੇ ਸਮੇਂ ਨਾਲ 10,000 ਮੀਟਰ ਮੁਕਾਬਲੇ ਦਾ ਕਾਂਸੀ ਤਮਗਾ ਜਿੱਤਿਆ ਸੀ। ਅਮਰੀਕਾ ਦੇ ਡਿਲਨ ਜੈਕਬਸ ਨੇ 13:18.18 ਸੈਕੰਡ ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ। ਭਾਰਤ ਦੇ ਕਾਰਤਿਕ ਕੁਮਾਰ (13:41.07) 17ਵੇਂ ਸਥਾਨ ’ਤੇ ਰਿਹਾ ਜਦਕਿ ਸਾਬਲੇ (13:20.37) ਰੇਸ ਪੂਰੀ ਨਹੀਂ ਕਰ ਸਕਿਆ।


Aarti dhillon

Content Editor

Related News