ਦਰਾਣੀ ਮੇਘਨ ਨਾਲ ਵਿੰਬਲਡਨ ਮੈਚ ਦੇਖਣ ਪਹੁੰਚੀ ਕੇਟ ਮਿਡਲਟਨ
Wednesday, Jul 03, 2019 - 01:30 AM (IST)

ਜਲੰਧਰ - ਡਚੈਸ ਆਫ ਕੈਂਬ੍ਰਿਜ ਕੇਟ ਮਿਡਲਟਨ ਵੀ ਟੈਨਿਸ ਦੀ ਦੀਵਾਨੀ ਹੈ। ਇਸੇ ਕ੍ਰਮ ਵਿਚ ਉਹ ਆਪਣੀ ਦਰਾਣੀ ਮੇਘਨ ਮਾਰਕਲ ਨਾਲ ਵਿੰਬਲਡਨ ਦੇਖਣ ਪਹੁੰਚੀ। ਕੇਟ ਇਸ ਦੌਰਾਨ ਵਿੰਬਲਡਨ ਦੇ ਡ੍ਰੈਸਿੰਗ ਕੋਡ ਯਾਨੀ ਆਲ ਵ੍ਹਾਈਟ ਵਿਚ ਨਜ਼ਰ ਆਈ। ਉਸ ਨੇ ਬ੍ਰਿਟਿਸ਼ ਸਟਾਰ ਹੈਰੀਅਟ ਡਾਰਟ ਤੇ ਯੂ. ਐੱਸ. ਦੀ ਕ੍ਰਿਸਟੀਨਾ ਮੈਕਹੇਲ ਦਾ ਮੈਚ ਦੇਖਿਆ। ਕੇਟ ਜਦੋਂ ਆਪਣੇ ਰਾਇਲ ਕੈਬਿਨ ਵਿਚ ਬੈਠੀ ਸੀ, ਉਦੋਂ ਸਾਰੇ ਦਰਸ਼ਕਾਂ ਦੀਆਂ ਨਜ਼ਰਾਂ ਉਸ 'ਤੇ ਹੀ ਟਿਕੀਆਂ ਹੋਈਆਂ ਸਨ। ਕੇਟ ਜਿੱਥੇ ਬੈਠੀ ਸੀ, ਉਥੇ ਉਸ ਦੇ ਨਾਲ ਬ੍ਰਿਟਿਸ਼ ਖਿਡਾਰੀ ਕੇਟੀ ਬਾਓਲਟਰ ਤੇ ਫੈੱਡ ਕੱਪ ਦੀ ਕਪਤਾਨ ਐਨੀ ਕੋਥਾਵੋਂਗ ਵੀ ਬੈਠੀ ਹੋਈ ਸੀ।
ਮੈਚ ਤੋਂ ਬਾਅਦ ਕੇਟ ਨੇ ਕਿਹਾ, ''ਮੈਂ ਟੈਨਿਸ ਨਾਲ ਪਿਆਰ ਕਰਦੀ ਹਾਂ। ਮੈਨੂੰ ਲੱਗਦਾ ਹੈ ਕਿ ਇਹ ਇਕ ਵਧੀਆ ਖੇਡ ਹੈ। ਮੈਂ ਜਦੋਂ ਛੋਟੀ ਸੀ, ਉਦੋਂ ਕਾਫੀ ਖੇਡਦੀ ਹੁੰਦੀ ਸੀ, ਹਾਲਾਂਕਿ ਹੁਣ ਇਹ ਗੱਲ ਪੁਰਾਣੀ ਹੋ ਚੱਕੀ ਹੈ ਪਰ ਇਸ ਦੇ ਲਈ ਦੀਵਾਨਗੀ ਅਜੇ ਵੀ ਘੱਟ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਕੇਟ ਵਿੰਬਲਡਨ ਵਿਚ ਲਗਾਤਾਰ ਹਿੱਸਾ ਲੈਂਦੀ ਆ ਰਹੀ ਹੈ। 2011 ਵਿਚ ਉਸ ਨੇ ਪਹਿਲੀ ਵਾਰ ਰਾਇਲ ਕੈਬਿਨ ਵਿਚ ਬੈਠ ਕੇ ਵਿੰਬਲਡਨ ਦੇਖਿਆ ਸੀ।