ਕਸ਼ਯਪ ਕੈਨੇਡਾ ਓਪਨ ਦੇ ਫਾਈਨਲ ''ਚ
Sunday, Jul 07, 2019 - 01:24 PM (IST)

ਕਾਲਗੈਰੀ : ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਪੀ. ਕਸ਼ਯਪ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਚੀਨੀ ਤਾਈਪੇ ਦੇ ਚੌਥਾ ਦਰਜਾ ਪ੍ਰਾਪਤ ਵਾਂਗ ਜੂ ਵੇਈ ਨੂੰ 3 ਸੈੱਟਾਂ ਤੱਕ ਚੱਲੇ ਮੁਕਾਬਲੇ ਵਿਚ ਹਰਾ ਕੇ ਕੈਨੇਡਾ ਓਪਨ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਫਾਈਨਲ 'ਚ ਪ੍ਰਵੇਸ਼ ਕੀਤਾ। 6ਵਾਂ ਦਰਜਾ ਕਸ਼ਯਪ ਨੇ ਸ਼ਨੀਵਾਰ ਦੀ ਰਾਤ ਇਕ ਸੈੱਟ ਤੋਂ ਪੱਛੜਨ ਦੇ ਬਾਅਦ ਵਾਪਸੀ ਕਰਦਿਆਂ 1 ਘੰਟੇ 10 ਮਿੰਟ ਤੱਕ ਚੱਲੇ ਸੈਮੀਫਾਈਨਲ ਵਿਚ ਵਾਂਗ ਨੂੰ 14-21 21-17, 21-18 ਨਾਲ ਹਰਾਇਆ। ਇਸ ਜਿੱਤ ਨਾਲ 32 ਸਾਲਾ ਕਸ਼ਯਪ ਨੇ ਵਾਂਗ ਖਿਲਾਫ ਜਿੱਤ ਦਾ ਰਿਕਾਰਡ 3-0 ਕਰ ਦਿੱਤਾ। ਉਸਨੇ ਇਸ ਸਾਲ ਮਾਰਚ ਵਿਚ ਇੰਡੀਆ ਓਪਨ ਵਿਚ ਦੁਨੀਆ ਦੇ 30ਵੇਂ ਨੰਬਰ ਦੇ ਖਿਡਾਰੀ ਨੂੰ ਹਰਾਇਆ ਸੀ। ਹੁਣ ਇਸ ਭਾਰਤੀ ਖਿਡਾਰੀ ਦਾ ਸਾਹਮਣਾ 75,000 ਡਾਲਰ ਇਨਾਮੀ ਰਾਸ਼ੀ ਦੇ ਟੂਰਨਾਮੈਂਟ ਦੇ ਫਾਈਨਲ ਵਿਚ ਚੀਨ ਦੇ ਗੈਰ ਦਰਜਾ ਪ੍ਰਾਪਤ ਲਿ ਸ਼ਿ ਫੇਂਗ ਨਾਲ ਹੋਵੇਗਾ। ਫੇਂਗ ਨੇ ਦੂਜੇ ਸੈਮੀਫਾਈਨਲ ਵਿਚ ਜਾਪਾਨ ਦੇ ਕੋਕੀ ਵਟਾਨਬੇ ਨੂੰ 20-22, 21-10, 21-11 ਨਾਲ ਹਰਾਇਆ ਹੈ।