ਕਰਨੀ ਸਿੰਘ ਸ਼ੂਟਿੰਗ ਰੇਂਜ : ਆਪਸ 'ਚ ਭਿੜੇ 2 ਨਿਸ਼ਾਨੇਬਾਜ਼, ਚੱਲੇ ਲੱਤਾਂ-ਮੁੱਕੇ (Video)

10/21/2019 4:07:42 PM

ਪੁਣੇ : ਰਾਜਧਾਨੀ ਦਿੱਲੀ ਦੇ ਤੁਗਲਕਾਬਾਦ ਸਥਿਤ ਕਰਨੀ ਸਿੰਘ ਸ਼ੂਟਿੰਗ ਰੇਂਜ ਵਿਚ ਐਤਵਾਰ ਨੂੰ 2 ਨਿਸ਼ਾਨੇਬਾਜ਼ਾਂ ਵਿਚਾਲੇ ਗੰਭੀਰ ਲੜਾਈ ਦੇਖਣ ਨੂੰ ਮਿਲੀ। ਮਾਮਲਾ ਇੰਨਾ ਵੱਧ ਗਿਆ ਸੀ ਕਿ ਦੋਵਾਂ ਨੂੰ ਸ਼ਾਂਤ ਕਰਾਉਣ ਲਈ ਉੱਥੇ ਮੌਜੂਦ ਲੋਕਾਂ ਅੱਗੇ ਵਧਾਉਣਾ ਪਿਆ। ਨਿਸ਼ਾਨੇਬਾਜ਼ਾਂ ਦੀ ਪਹਿਚਾਣ ਬਾਬਰ ਖਾਨ ਅਤੇ ਯੋਗਿੰਦਰਪਾਲ ਸਿੰਘ ਦੇ ਰੂਪ 'ਚ ਹੋਈ ਹੈ। 40 ਸੈਕੰਡ ਦੀ ਇਸ ਵੀਡੀਓ ਵਿਚ ਦੋਵੇਂ ਇਕ ਦੂਜੇ 'ਤੇ ਲੱਤ-ਮੁੱਕਿਆਂ ਦੀ ਬਰਸਾਤ ਕਰ ਰਹੇ ਹਨ। ਦੋਵਾਂ ਵਿਚਾਲੇ ਇਸ ਗੱਲ ਨੂੰ ਬਹਿਸ ਹੋਈ ਕਿ ਇਕ ਵਾਰ ਵਿਚ ਇਕ ਨਿਸ਼ਾਨੇਬਾਜ਼ ਕਿੰਨੇ ਸ਼ੂਟ ਕਰ ਸਕਦਾ ਹੈ। ਮਾਮਲੇ ਦੀ ਵੀਡੀਓ ਵਾਇਰਲ ਹੁੰਦਿਆਂ ਹੀ ਭਾਰਤੀ ਖੇਡ ਅਥਾਰਟੀ (ਸਾਈ) ਨੇ ਤੁਰੰਤ ਫੈਸਲਾ ਲੈਂਦਿਆਂ ਦੋਵੇਂ ਨਿਸ਼ਾਨੇਬਾਜ਼ਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਰਾਈਫਲ ਨਿਸ਼ਾਨੇਬਾਜ਼ੀ ਸੰਘ (ਐੱਨ. ਆਈ. ਏ. ਆਈ.) ਨੇ ਐਥਲੀਟ ਆਯੋਗ ਨੇ ਸਿ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

'ਭੁਗਤਾਨ ਕਰੋ ਅਤੇ ਖੇਡੋ' ਯੋਜਨਾ ਦੀ ਮੈਂਬਰਸ਼ਿਪ ਰੱਦ
ਸਾਈ ਨੇ 'ਭੁਗਤਾਨ ਕਰੋ ਅਤੇ ਖੇਡੋ' ਯੋਜਨਾ ਦੀ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਹੈ। ਦੋਵੇਂ ਨਿਸ਼ਾਨੇਬਾਜ਼ਾਂ ਵਿਚ ਹਾਥਾਪਾਈ ਹੋਣ ਤੋਂ ਬਾਅਦ ਮੌਜੂਦ ਦੂਜੇ ਨਿਸ਼ਾਨੇਬਾਜ਼ਾਂ ਅਤੇ ਕੋਚਾਂ ਨੇ ਦੋਵੇਂ ਖਿਡਾਰੀਆਂ ਨੂੰ ਰੋਕ ਕੇ ਸਥਿਤੀ 'ਤੇ ਕਾਬੂ ਪਾਇਆ। ਕਰਨੀ ਸਿੰਘ ਨਿਸ਼ਾਨੇਬਾਜ਼ੀ ਕੰਪਲੈਕਸ ਸਾਈ ਦੀ ਸੰਪਤੀ ਹੈ ਅਤੇ ਨਿਸ਼ਾਨੇਬਾਜ਼ ਇੱਥੇ ਭੁਗਤਾਨ ਕਰੋ ਅਤੇ ਖੇਡੋ (ਪੇ ਐਂਡ ਪਲੇਅ) ਯੋਜਨਾ ਦਾ ਲਾਭ ਚੁੱਕ ਸਕਦੇ ਸੀ। ਐੱਨ. ਆਰ. ਏ. ਆਈ. ਦੇ ਐਥਲੀਟ ਆਯੋਗ ਦੇ ਪ੍ਰਧਾਨ ਮੋਰਾਦ ਅਲੀ ਖਾਨ ਹਨ ਜਦਕਿ ਅਸ਼ੋਕ ਮਿੱਤਲ, ਵਿਕ੍ਰਮ ਭਟਨਾਗਰ, ਅਨੁਜਾ ਜੰਗ ਅਤੇ ਸੋਨੀਆ ਰਾਏ ਇਸਦੇ ਮੈਂਬਰ ਹਨ।


Related News