ਰਾਜਸਥਾਨ ਨੂੰ ਹਰਾ ਕੇ ਸੈਮੀਫਾਈਨਲ ''ਚ ਪਹੁੰਚਿਆ ਕਰਨਾਟਕ

Friday, Jan 18, 2019 - 09:44 PM (IST)

ਰਾਜਸਥਾਨ ਨੂੰ ਹਰਾ ਕੇ ਸੈਮੀਫਾਈਨਲ ''ਚ ਪਹੁੰਚਿਆ ਕਰਨਾਟਕ

ਬੈਂਗਲੁਰੂ- 8 ਵਾਰ ਦੇ ਚੈਂਪੀਅਨ ਕਰਨਾਟਕ ਨੇ ਰਾਜਸਥਾਨ ਨੂੰ ਬੈਂਗਲੁਰੂ ਦੇ ਐੱਮ. ਚਿਨਾਸਵਾਮੀ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਰਣਜੀ ਟਰਾਫੀ ਕੁਆਰਟਰ ਫਾਈਨਲ ਦੇ ਚੌਥੇ ਦਿਨ ਸ਼ੁੱਕਰਵਾਰ ਨੂੰ 6 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।
ਕਰਨਾਟਕ ਨੇ 184 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੱਲ ਦੀਆਂ 3 ਵਿਕਟਾਂ 'ਤੇ 45 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਕਰਨਾਟਕ ਨੂੰ ਜਿੱਤ ਲਈ 139 ਦੌੜਾਂ ਹੋਰ ਚਾਹੀਦੀਆਂ ਸਨ। ਕਪਤਾਨ ਮਨੀਸ਼ ਪਾਂਡੇ ਨੇ 75 ਗੇਂਦਾਂ 'ਤੇ 14 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 87 ਦੌੜਾਂ ਬਣਾਈਆਂ ਤੇ ਉਸਦਾ ਸਾਥ ਦਿੱਤਾ ਕਰੁਣ ਨਾਇਰ ਨੇ, ਜਿਸ ਨੇ 129 ਗੇਂਦਾਂ ਵਿਚ 6 ਚੌਕਿਆਂ ਦੀ ਮਦਦ ਨਾਲ ਅਜੇਤੂ 61 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਪੰਜਵੀਂ ਵਿਕਟ ਲਈ 128 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ, ਜਿਸ ਦੀ ਬਦੌਲਤ ਕਰਨਾਟਕ ਨੇ ਦੁਪਹਿਰ ਦੇ ਭੋਜਨ ਤੋਂ ਪਹਿਲਾਂ ਹੀ ਰਾਜਸਥਾਨ ਨੂੰ ਹਰਾ ਦਿੱਤਾ। ਕਰਨਾਟਕ ਨੇ ਚਾਰ ਵਿਕਟਾਂ 'ਤੇ 185 ਦੌੜਾਂ ਬਣਾਈਆਂ।


Related News