ਕਰਨਾਟਕ ਚੌਥੀ ਵਾਰ ਬਣਿਆ ਵਿਜੇ ਹਜ਼ਾਰੇ ਚੈਂਪੀਅਨ

Friday, Oct 25, 2019 - 08:41 PM (IST)

ਕਰਨਾਟਕ ਚੌਥੀ ਵਾਰ ਬਣਿਆ ਵਿਜੇ ਹਜ਼ਾਰੇ ਚੈਂਪੀਅਨ

ਬੈਂਗਲੂਰ- ਤੇਜ਼ ਗੇਂਦਬਾਜ਼ ਅਭਿਮੰਨਿਊ ਮਿਥੁਨ ਦੀ ਸ਼ਾਨਦਾਰ ਹੈਟ੍ਰਿਕ ਅਤੇ ਓਪਨਰ ਲੋਕੇਸ਼ ਰਾਹੁਲ ਦੀਆਂ ਅਜੇਤੂ 52 ਅਤੇ ਭਾਰਤੀ ਟੈਸਟ ਓਪਨਰ ਮਯੰਕ ਅਗਰਵਾਲ ਦੀਆਂ ਅਜੇਤੂ 69 ਦੌੜਾਂ ਦੀ ਬਦੌਲਤ ਕਰਨਾਟਕ ਨੇ ਤਾਮਿਲਨਾਡੂ ਨੂੰ ਮੀਂਹ ਪ੍ਰਭਾਵਿਤ ਫਾਈਨਲ ਮੈਚ 'ਚ ਵੀ. ਜੇ. ਡੀ. ਤਰੀਕੇ ਨਾਲ 60 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਵਿਜੇ ਹਜ਼ਾਰੇ ਟਰਾਫੀ ਵਨ ਡੇ ਟੂਰਨਾਮੈਂਟ ਦਾ ਜੇਤੂ ਹੋਣ ਦਾ ਮਾਣ ਹਾਸਲ ਕਰ ਲਿਆ।
ਤਾਮਿਲਨਾਡੂ ਦੀ ਟੀਮ 49.5 ਓਵਰਾਂ 'ਚ 252 ਦੌੜਾਂ 'ਤੇ ਸਿਮਟ ਗਈ। ਕਰਨਾਟਕ ਨੇ 23 ਓਵਰਾਂ 'ਚ 1 ਵਿਕਟ 'ਤੇ 146 ਦੌੜਾਂ ਬਣਾਈਆਂ ਸਨ ਕਿ ਫਿਰ ਮੀਂਹ ਸ਼ੁਰੂ ਹੋਣ ਕਾਰਣ ਖੇਡ ਸੰਭਵ ਨਹੀਂ ਹੋ ਸਕੀ। ਕਰਨਾਟਕ ਨੂੰ ਵੀ. ਜੇ. ਡੀ. ਤਰੀਕੇ ਤਹਿਤ 60 ਦੌੜਾਂ ਨਾਲ ਜੇਤੂ ਐਲਾਨ ਕੀਤਾ ਗਿਆ । ਕਰਨਾਟਕ ਇਸ ਤੋਂ ਪਹਿਲਾਂ 2013-14,  2014-15 ਅਤੇ 2017-18 'ਚ ਜੇਤੂ ਰਿਹਾ ਸੀ । ਤਾਮਿਲਨਾਡੂ ਨੇ ਆਖਰੀ ਵਾਰ 2016-17 'ਚ ਇਹ ਖਿਤਾਬ ਜਿੱਤਿਆ ਸੀ ਅਤੇ ਉਸ ਨੂੰ ਪਹਿਲੀ ਵਾਰ ਉਪ-ਜੇਤੂ ਰਹਿ ਕੇ ਸਬਰ ਕਰਨਾ ਪਿਆ । ਮਿਥੁਨ ਨੇ ਤਾਮਿਲਨਾਡੂ ਦੀ ਪਾਰੀ ਦੇ 50ਵੇਂ ਓਵਰ 'ਚ ਤੀਜੀ, ਚੌਥੀ ਅਤੇ 5ਵੀਂ ਗੇਂਦ 'ਤੇ ਵਿਕਟਾਂ ਲੈ ਕੇ ਹੈਟ੍ਰਿਕ ਪੂਰੀ ਕੀਤੀ। ਉਸ ਨੇ 34 ਦੌੜਾਂ 'ਤੇ 5 ਵਿਕਟਾਂ ਹਾਸਲ ਕੀਤੀਆਂ । ਤਾਮਿਲਨਾਡੂ ਲਈ ਅਭਿਨਵ ਮੁਕੁੰਦ ਨੇ 85 ਅਤੇ ਬਾਬਾ ਅਪਰਾਜਿਤ ਨੇ 66 ਦੌੜਾਂ ਬਣਾਈਆਂ।  


author

Gurdeep Singh

Content Editor

Related News