ਧੋਨੀ ਦੀ ਟੀਮ CSK ਦੇ ਇਸ ਖਿਡਾਰੀ ਨੇ 7 ਨੰਬਰ 'ਤੇ ਬੱਲੇਬਾਜ਼ੀ ਕਰ ਲਾਇਆ ਤੂਫਾਨੀ ਸੈਂਕੜਾ

12/27/2019 3:28:56 PM

ਸਪੋਰਟਸ ਡੈਸਕ— ਕਪਤਾਨ ਕਰਣ ਸ਼ਰਮਾ ਦੇ ਸੈਂਕੜੇ ਦੀ ਬਦੌਲਤ ਰੇਲਵੇ ਨੇ ਵੀਰਵਾਰ ਨੂੰ ਐਲੀਟ ਗਰੁੱਪ-ਬੀ ਰਣਜੀ ਟਰਾਫੀ ਮੈਚ ਦੇ ਦੂਜੇ ਦਿਨ ਮੁੰਬਈ ਖਿਲਾਫ ਪਹਿਲੀ ਪਾਰੀ ਦੇ ਆਧਾਰ 'ਤੇ 152 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ। ਮੁੰਬਈ ਦੀ ਟੀਮ ਦੂਜੀ ਪਾਰੀ 'ਚ 64 ਦੌੜਾਂ 'ਤੇ 3 ਵਿਕਟਾਂ ਗੁਆ ਕੇ ਜੂਝ ਰਹੀ ਸੀ ਅਤੇ 41 ਵਾਰ ਦੀ ਘਰੇਲੂ ਚੈਂਪੀਅਨ ਹੁਣ ਵੀ 88 ਦੌੜਾਂ ਤੋਂ ਪਿਛੜ ਰਹੀ ਹੈ। ਕਰਣ ਸ਼ਰਮਾ ਸਾਲ 2018 'ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਆਈ. ਪੀ. ਐੱਲ. ਟੀਮ ਚੇਂਨਈ ਸੁਪਰਕਿਗਜ਼ (ਸੀ. ਐੱਸ. ਕੇ.) ਦਾ ਹਿੱਸਾ ਸੀ ਅਤੇ ਉਸ ਨੂੰ 5 ਕਰੋੜ 'ਚ ਖਰੀਦਿਆ ਗਿਆ ਸੀ ਅਤੇ ਉਹ ਹੁਣ ਵੀ ਟੀਮ ਦਾ ਹਿੱਸਾ ਹੈ।PunjabKesari
112 ਦੌੜਾਂ ਦੀ ਅਜੇਤੂ ਪਾਰੀ 'ਚ ਕਰਣ ਨੇ ਲਾਏ 4 ਛੱਕੇ 
7ਵੇ ਨੰਬਰ 'ਤੇ ਉਤਰੇ ਕਰਣ ਸ਼ਰਮਾ ਨੇ 76.71 ਦੀ ਸਟ੍ਰਾਈਕ ਰੇਟ ਨਾਲ 112 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਦੌਰਾਨ ਉਸ ਨੇ 146 ਗੇਂਦਾਂ ਦਾ ਸਾਹਮਣਾ ਕਰਦੇ ਹੋਏ 15 ਚੌਕੇ ਅਤੇ 4 ਛੱਕੇ ਲਾਏ। ਉਥੇ ਹੀ ਅਰਿਧੰਮ ਘੋਸ਼ ਨੇ 72 ਦੌੜਾਂ ਦੀ ਪਾਰੀ ਖੇਡ ਕੇ ਰੇਲਵੇ ਦੀ ਟੀਮ ਨੂੰ 250 ਦੌੜਾਂ ਦਾ ਅੰਕੜਾ ਪਾਰ ਕਰਵਾਇਆ ਜੋ ਇਕ ਸਮੇਂ 5 ਵਿਕਟ 'ਤੇ 43 ਦੌੜਾਂ ਬਣਾ ਕੇ ਜੂਝ ਰਹੀ ਸੀ। ਤੇਜ਼ ਗੇਂਦਬਾਜ਼ ਟੀ ਪ੍ਰਦੀਪ ਦੀਆਂ 6 ਵਿਕਟ ਦੀ ਬਦੌਲਤ ਰੇਲਵੇ ਨੇ ਬੁੱਧਵਾਰ ਨੂੰ ਮੁੰਬਈ ਨੂੰ ਪਹਿਲੀ ਪਾਰੀ 'ਚ ਸਿਰਫ਼ 114 ਦੌੜਾਂ 'ਤੇ ਢੇਰ ਦਿੱਤਾ ਸੀ। ਬੁੱਧਵਾਰ ਨੂੰ ਖੇਡ 11.30 ਵਜੇ ਸ਼ੁਰੂ ਹੋਈ ਅਤੇ ਰੇਲਵੇ ਨੇ ਆਪਣੀ ਪਾਰੀ 5 ਵਿਕਟਾਂ 'ਤੇ 116 ਦੌੜਾਂ ਤੋਂ ਸ਼ੁਰੂ ਕੀਤੀ। ਤੱਦ ਟੀਮ ਮੁੰਬਈ ਤੋਂ 2 ਦੌੜਾਂ ਤੋਂ ਅੱਗੇ ਸੀ।PunjabKesari ਦੂਜੀ ਵਾਰ ਵੀ ਮੁੰਬਈ ਲਈ ਲੰਬੀ ਪਾਰੀ ਨਹੀਂ ਖੇਡ ਸਕਿਆ ਸ਼ਾਹ 
ਉਥੇ ਹੀ ਘੋਸ਼ ਨੇ ਅਰਧ ਸੈਂਕੜੇ ਵਾਲੀ ਪਾਰੀ ਲਈ 12 ਚੌਕੇ ਲਾਏ। ਇਨ੍ਹਾਂ ਦੋਵਾਂ ਦੀ ਮਜ਼ਬੂਤ ਸਾਂਝੇਦਾਰੀ ਨਾਲ ਟੀਮ ਚੰਗੀ ਬੜ੍ਹਤ ਬਣਾਉਣ 'ਚ ਸਫਲ ਰਹੀ। ਕਰਣ ਸ਼ਰਮਾ ਨੂੰ ਬਾਅਦ 'ਚ ਅਵਿਨਾਸ਼ ਯਾਦਵ (53 ਗੇਂਦਾਂ 'ਚ ਚਾਰ ਚੌਕੇ ਨਾਲ 34 ਦੌੜਾਂ) ਦੇ ਰੂਪ 'ਚ ਚੰਗਾ ਭਾਗੀਦਾਰ ਮਿਲਿਆ ਜਿਸ ਨੇ 7ਵੀਂ ਵਿਕਟ ਲਈ 85 ਦੌੜਾਂ ਜੋੜੀਆਂ। ਮੁੰਬਈ ਦੇ ਤੁਸ਼ਾਰ ਦੇਸ਼ ਪਾਂਡੇ (44 ਦੌੜਾਂ ਦੇ ਕੇ 4 ਵਿਕਟਾਂ) ਨੇ ਰੇਲਵੇ  ਦੇ ਹੇਠਲੇ ਕ੍ਰਮ ਨੂੰ ਆਊਟ ਕੀਤਾ। ਮੁੰਬਈ ਦੀ ਦੂਜੀ ਪਾਰੀ 'ਚ ਸ਼ੁਰੂਆਤ ਚੰਗੀ ਨਹੀਂ ਰਹੀ। ਪਹਿਲੀ ਪਾਰੀ 'ਚ ਅਸਫਲ ਰਹਿਣ ਵਾਲਾ ਪ੍ਰਿਥਵੀ ਸ਼ਾਹ ਦੂਜੀ ਪਾਰੀ 'ਚ ਵੀ 4 ਚੌਕਿਆ ਦੀ ਮਦਦ ਨਾਲ ਸਿਰਫ 23 ਦੌੜਾਂ ਬਣਾ ਕੇ ਆਊਟ ਹੋ ਗਿਆ। ਸਟੰਪ ਤੱਕ ਟੈਸਟ ਮਾਹਰ ਅਜਿੰਕਿਯ ਰਹਾਨ ਤਿੰਨ ਦੌੜਾਂ ਅਤੇ ਕਪਤਾਨ ਸੂਰਿਆ ਕੁਮਾਰ ਯਾਦਵ 15 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡੱਟੇ ਰਹੇ।PunjabKesari


Related News