ਕਰਮਨ ਅਤੇ ਰੁਤੂਜਾ ਕੁਆਰਟਰਫਾਈਨਲ ''ਚ

12/14/2017 3:56:12 PM

ਪੁਣੇ, (ਬਿਊਰੋ)— ਸਤਵਾਂ ਦਰਜਾ ਪ੍ਰਾਪਤ ਕਰਮਨ ਕੌਰ ਥਾਂਡੀ ਅਤੇ ਵਾਈਲਡ ਕਾਰਡ ਨਾਲ ਪ੍ਰਵੇਸ਼ ਕਰਨ ਵਾਲੀ ਰੁਤੂਜਾ ਭੋਂਸਲੇ ਨੇ ਅੱਜ ਇੱਥੇ ਆਈ.ਟੀ.ਐੱਫ. ਮਹਿਲਾ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕਰ ਲਿਆ।

ਕਰਮਨ ਕੌਰ ਨੇ ਯੁਕ੍ਰੇਨ ਦੀ ਗੈਰ ਦਰਜਾ ਪ੍ਰਾਪਤ ਵੇਲਾਰੀਆ ਸਟ੍ਰਾਖੋਵਾ ਨੂੰ 6-1, 6-1 ਨਾਲ ਜਦਕਿ ਰੁਤੂਜਾ ਨੇ ਸਲੋਵੇਨੀਆ ਦੀ ਕੁਆਲੀਫਾਇਰ ਲਾਜਾ ਯੁਵਾਨ ਨੂੰ 4-6, 6-2, 6-3 ਨਾਲ ਹਰਾਇਆ। ਕਰਮਨ ਨੂੰ ਅਗਲੇ ਦੌਰ 'ਚ ਸਪੇਨ ਦੀ ਦੂਜਾ ਦਰਜਾ ਪ੍ਰਾਪਤ ਜਾਰਜਿਨਾ ਗਿਰਸਿਆ ਪੇਰੇਜ ਨਾਲ ਭਿੜਨਾ ਹੋਵੇਗਾ ਜਿਨ੍ਹਾਂ ਨੇ ਫਰਾਂਸ ਦੀ ਐਸਟੇਲੀ ਕਾਸਕਿਨੋ ਨੂੰ 6-1, 6-4 ਨਾਲ ਹਰਾਇਆ। ਰੁਤੂਜਾ ਦਾ ਸਾਹਮਣਾ ਰੂਸ ਦੀ ਗੈਰ ਦਰਜਾ ਪ੍ਰਾਪਤ ਓਲਗਾ ਦੋਰੇਸ਼ਿਨਾ ਨਾਲ ਹੋਵੇਗਾ।


Related News