ਕਾਰਗਿਲ ਦਿਵਸ 2019 : ਖੇਡ ਹਸਤੀਆਂ ਨੇ ਦੇਸ਼ ਦੇ ਸ਼ਹੀਦਾਂ ਨੂੰ ਕੀਤਾ ਕੁਝ ਇਸ ਅੰਦਾਜ਼ 'ਚ ਸਲਾਮ
Friday, Jul 26, 2019 - 04:44 PM (IST)

ਨਵੀਂ ਦਿੱਲੀ— ਕਾਰਗਿਲ ਦੀ ਲੜਾਈ ਨੂੰ ਅੱਜ 20 ਸਾਲ ਪੂਰੇ ਹੋ ਗਏ। ਇਸ ਲੜਾਈ 'ਚ ਪਾਕਿਸਤਾਨ ਨੂੰ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੇਸ਼ ਦਾ ਖੇਡ ਜਗਤ ਵੀ ਅੱਜ ਇਸ ਦੀ ਯਾਦ 'ਚ ਜਸ਼ਨ ਮਨਾ ਰਿਹਾ ਹੈ। ਅਲਗ-ਅਲਗ ਖੇਡ ਨਾਲ ਜੁੜੀਆਂ ਕਈ ਹਸਤੀਆਂ ਨੇ ਭਾਰਤੀ ਨੀਮ ਫੌਜੀ ਬਲ ਅਤੇ ਇਸ ਲੜਾਈ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਅੱਗੇ ਦੇਖੋ ਵਿਰਾਟ ਤੋਂ ਲੈ ਕੇ ਯੋਗੇਸ਼ਵਰ ਦੱਤ ਤਕ ਕਿਸ ਖਿਡਾਰੀ ਨੇ ਕਿਸ ਅੰਦਾਜ਼ 'ਚ ਇਸ ਬਲੀਦਾਨ ਨੂੰ ਯਾਦ ਕੀਤਾ।