ਕਰਾਟੇ ਦੀ ਮਹਿਲਾ ਖਿਡਾਰੀ ਨਾਲ ਦੁਸ਼ਕਰਮ ਦੇ ਦੋਸ਼ ’ਚ ਕੋਚ ਗਿ੍ਰਫਤਾਰ

Saturday, Aug 31, 2019 - 05:23 PM (IST)

ਕਰਾਟੇ ਦੀ ਮਹਿਲਾ ਖਿਡਾਰੀ ਨਾਲ ਦੁਸ਼ਕਰਮ ਦੇ ਦੋਸ਼ ’ਚ ਕੋਚ ਗਿ੍ਰਫਤਾਰ

ਭੋਪਾਲ— ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਪੁਲਸ ਨੇ ਇਕ ਰਾਸ਼ਟਰੀ ਪੱਧਰ ਦੀ ਕਰਾਟੇ ਮਹਿਲਾ ਖਿਡਾਰੀ ਦੇ ਨਾਲ ਦੁਸ਼ਕਰਮ ਦੇ ਦੋਸ਼ ’ਚ ਇਕ ਤਾਈਕਵਾਂਡੋ ਕੋਚ ਨੂੰ ਗਿ੍ਰਫਤਾਰ ਕੀਤਾ ਹੈ। ਟੀ. ਟੀ. ਨਗਰ ਸੀ. ਐੱਸ. ਪੀ. ਉਮੇਸ਼ ਤਿਵਾਰੀ ਨੇ ਦੱਸਿਆ ਕਿ ਮਹਿਲਾ ਖਿਡਾਰੀ (22) ਦੀ ਸ਼ਿਕਾਇਤ ਦੇ ਆਧਾਰ ’ਤੇ ਕੋਚ ਸਈਅਦ ਫੈਜ਼ਲ ਅਲੀ ਨੂੰ ਕਲ ਕਮਲਾ ਨਗਰ ਥਾਣਾ ਪੁਲਸ ਨੇ ਗਿ੍ਰਫਤਾਰ ਕਰ ਲਿਆ। ਮੁਟਿਆਰ ਦਾ ਦੋਸ਼ ਹੈ ਕਿ ਕੋਚ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਦੁਸ਼ਕਰਮ ਕੀਤਾ ਅਤੇ ਇਸ ਤੋਂ ਬਾਅਦ ਆਪਣੇ ਵਾਅਦੇ ਤੋਂ ਮੁਕਰ ਗਿਆ। 

ਕਰਾਟੇ ਮਹਿਲਾ ਖਿਡਾਰਨ ਦਾ ਦਾਅਵਾ ਹੈ ਕਿ ਉਸ ਨੇ ਆਪਣੇ ਨਾਲ ਹੋਈ ਇਸ ਧੋਖਾਦੇਹੀ ਦੇ ਬਾਅਦ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੋਸ਼ੀ ਨੂੰ ਗਿ੍ਰਫਤਾਰ ਕਰਕੇ ਉਸ ਤੋਂ ਅੱਗੇ ਦੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਮੁਟਿਆਰ ਦਾ ਮੈਡੀਕਲ ਟੈਸਟ ਕਰਾਇਆ ਗਿਆ ਹੈ। ਮੁਟਿਆਰ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਹ ਚਾਰ ਮਹੀਨੇ ਪਹਿਲਾਂ ਕਿਸੇ ਟੂਰਨਾਮੈਂਟ ਦੇ ਸਿਲਕਿਲੇ ’ਚ ਨੇਪਾਲ ਗਈ ਸੀ। ਉੱਥੇ ਉਸ ਦੀ ਮੁਲਾਕਾਤ ਦੋਸ਼ੀ ਨਾਲ ਹੋਈ। ਇਸ ਦੇ ਬਾਅਦ ਤੋਂ ਉਸ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਦੇ ਨਾਲ ਕਈ ਵਾਰ ਦੁਸ਼ਕਰਮ ਕੀਤਾ।


author

Tarsem Singh

Content Editor

Related News