ਕਪੂਰ, ਭੁੱਲਰ ਸਾਂਝੇ ਛੇਵੇਂ ਅਤੇ ਅਠਵੇਂ ਸਥਾਨ ''ਤੇ

01/20/2018 9:01:53 AM

ਸੇਂਟੋਸਾ, (ਬਿਊਰੋ)— ਸ਼ਿਵ ਕਪੂਰ ਅਤੇ ਗਗਨਜੀਤ ਭੁੱਲਰ ਨੇ ਸਿੰਗਾਪੁਰ ਓਪਨ ਗੋਲਫ ਟੂਰਨਾਮੈਂਟ 'ਚ ਸ਼ੁੱਕਰਵਾਰ ਨੂੰ ਇੱਥੇ ਕ੍ਰਮਵਾਰ ਚਾਰ ਅੰਡਰ 67 ਅਤੇ ਇਕ ਓਵਰ 72 ਦਾ ਕਾਰਡ ਖੇਡਿਆ। ਕਪੂਰ ਦੂਜੇ ਦੌਰ ਦੇ ਬਾਅਦ ਸੰਯੁਕਤ ਛੇਵੇਂ ਅਤੇ ਭੁੱਲਰ ਸੰਯੁਕਤ ਨੌਵੇਂ ਸਥਾਨ 'ਤੇ ਹਨ। 

ਇਸ ਸੈਸ਼ਨ 'ਚ ਤਿੰਨ ਖਿਤਾਬ ਜਿੱਤਣ ਵਾਲੇ ਕਪੂਰ 11 ਹੋਲ ਦੇ ਬਾਅਦ 6 ਅੰਡਰ 'ਤੇ ਸਨ ਪਰ ਉਨ੍ਹਾਂ ਨੇ ਅੰਤ 'ਚ ਤਿੰਨ ਬੋਗੀ ਦੇ ਨਾਲ ਦੂਜੇ ਦੌਰ ਦਾ ਸਮਾਪਨ ਕੀਤਾ। ਅਰਜੁਨ ਅਟਵਾਲ ਨੇ ਦੂਜੇ ਦੌਰ ਦੀ ਸ਼ੁਰੂਆਤ ਚਾਰ ਬਰਡੀ ਨਾਲ ਕੀਤੀ ਅਤੇ ਹੁਣ ਉਹ ਦੋ ਅੰਡਰ 139 ਦੇ ਕੁਲ ਯੋਗ ਦੇ ਨਾਲ ਸੰਯੁਕਤ 31ਵੇਂ ਸ਼ਥਾਨ 'ਤੇ ਹਨ। ਖਰਾਬ ਮੌਸਮ ਦੇ ਕਾਰਨ ਦੂਜੇ ਦੌਰ 'ਚ ਵੀ ਸਾਰੇ ਖਿਡਾਰੀ ਆਪਣਾ ਰਾਊਂਡ ਪੂਰਾ ਨਹੀਂ ਕਰ ਸਕੇ। ਜੋਤੀ ਰੰਧਾਵਾ ਨੇ ਸਿਰਫ ਤਿੰਨ ਹੋਲ ਖੇਡੇ ਜਿਸ 'ਚੋਂ 2 'ਚ ਉਨ੍ਹਾਂ ਨੇ ਬੋਗੀ ਕੀਤੀ। ਖਾਲਿਨ ਜੋਸ਼ੀ ਸੰਯੁਕਤ 65ਵੇਂ ਸਥਾਨ 'ਤੇ ਹਨ।


Related News