ਰੰਗਾਸਵਾਮੀ ਤੋਂ ਬਾਅਦ ਕਪਿਲ ਦੇਵ ਨੇ ਵੀ CAC ਤੋਂ ਦਿੱਤਾ ਅਸਤੀਫਾ, ਈ-ਮੇਲ 'ਚ ਲਿਖੀ ਇਹ ਗੱਲ

10/02/2019 2:44:08 PM

ਸਪੋਰਟਸ ਡੈਸਕ : ਸ਼ਾਂਤਾ ਰੰਗਾਸਵਾਮੀ ਤੋਂ ਬਾੱਦ ਕਪਿਲ ਦੇਵ ਨੇ ਵੀ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ.) ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ( ਬੀ. ਸੀ. ਸੀ. ਆਈ.) ਦੇ ਐਥਿਕਸ ਅਧਿਕਾਰੀ ਡੀ. ਕੇ. ਜੈਨ ਨੇ ਕ੍ਰਿਕਟ ਸਲਾਹਕਾਰ ਕਮੇਟੀ ਦੇ ਤਿਨ ਮੈਂਬਰਾਂ ਨੂੰ ਨੋਟਿਸ ਭੇਜਿਆ ਸੀ, ਜਿਸ ਤੋਂ ਬਾਅਦ ਸ਼ਾਂਤਾ ਰੰਗਾਸਵਾਮੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਹੁਣ ਕਪਿਲ ਦੇਵ ਨੇ ਵੀ ਇਸੇ ਰਾਹ 'ਤੇ ਚਲਦਿਆਂ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਸੀ. ਏ. ਸੀ. ਦੇ ਤੀਜੇ ਮੈਂਬਰ ਅੰਸ਼ੁਮਨ ਗਾਇਕਵਾਡ ਹਨ।

ਕਪਿਲ ਦੇਵ ਨੇ ਅਹੁਦਾ ਛੱਡਣ ਦੀ ਵਜ੍ਹਾ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਸੁਪਰੀਮ ਕੋਰਟ ਵੱਲੋਂ ਗਠਿਤ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਨੂੰ ਈ-ਮੇਲ ਕਰ ਆਪਣੇ ਫੈਸਲੇ ਦੀ ਜਾਣਕਾਰੀ ਦੇ ਦਿੱਤੀ ਹੈ। ਕਪਿਲ ਨੇ ਸੀ. ਓ. ਏ. ਮੁਖੀ ਵਿਨੋਦ ਰਾਏ ਅਤੇ ਬੀ. ਸੀ. ਸੀ. ਆਈ. ਦੇ ਮੁਖੀ ਰਾਹੁਲ ਜੋਹਰੀ ਨੂੰ ਈ-ਮੇਲ ਵਿਚ ਲਿਖਿਆ, ''ਖਾਸ ਤੌਰ 'ਤੇ ਪੁਰਸ਼ ਕ੍ਰਿਕਟ ਕਮੇਟੀ ਦੇ ਹੈੱਡ ਕੋਚ ਦੀ ਚੋਣ ਕਰਨ ਲਈ ਸੀ. ਏ. ਸੀ. ਦਾ ਹਿੱਸਾ ਬਣਨਾ ਖੁਸ਼ੀ ਦੀ ਗੱਲ ਹੈ। ਮੈਂ ਆਪਣਾ ਅਸਤੀਫਾ ਸੌਂਪ ਦਿੱਤਾ ਹੈ।

ਸੰਜੀਵ ਗੁਪਤਾ ਨੇ ਵੀ ਕੀਤੀ ਸੀ ਸ਼ਿਕਾਇਤ
PunjabKesari
ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਲਾਈਫਟਾਈਮ ਮੈਂਬਰ ਸੰਜੀਵ ਗੁਪਤਾ ਨੇ ਸਤੰਬਰ ਵਿਚ ਸੀ. ਏ. ਸੀ. ਦੇ ਮੈਂਬਰਾਂ ਖਿਲਾਫ ਸ਼ਿਕਾਇਤ ਦਰਜ ਕਰਾਈ ਸੀ। ਸ਼ਿਕਾਇਤ ਵਿਚ ਗੁਪਤਾ ਦਾ ਦਾਅਵਾ ਸੀ ਕਿ ਸੀ. ਏ. ਸੀ. ਦੇ ਮੈਂਬਰ ਕਈ ਭੂਮਿਕਾਵਾਂ ਇਕੱਠੇ ਨਿਭਾ ਰਹੇ ਹਨ। ਗੁਪਤਾ ਨੇ ਕਿਹਾ ਸੀ ਕਿ ਕਪਿਲ ਦੇਵ ਇਸ ਲਈ ਹਿੱਤਾਂ ਦਾ ਟਕਰਾਅ ਕਰ ਰਹੇ ਹਨ। ਕਿਉਂਕਿ ਉਹ ਕੁਮੈਂਟੇਟਰ ਹਨ, ਫਲੱਡਲਾਈਟ ਕੰਪਨੀ ਦੇ ਮਾਲਕ ਹਨ, ਸੀ. ਏ. ਸੀ. ਮੈਂਬਰ ਤੋਂ ਇਲਾਵਾ ਭਾਰਤੀ ਕ੍ਰਿਕਟਰਸ ਐਸੋਸੀਏਸ਼ਨ ਦੇ ਮੈਂਬਰ ਵੀ ਹਨ। ਉੱਥੇ ਹੀ ਸ਼ਾਂਤਾ ਰੰਗਾਸਵਾਮੀ ਵੀ ਭਾਰਤੀ ਕ੍ਰਿਕਟਰਸ ਐਸੋਸੀਏਸ਼ਨ ਅਤੇ ਸੀ. ਏ. ਸੀ. ਕਮੇਟੀ ਵਿਚ ਆਪਣੀ ਭੂਮਿਕਾ ਨਿਭਾ ਰਹੀ ਹੈ।

PunjabKesari

ਪਿਛਲੇ ਦਿਨੀ ਰਾਹੁਲ ਦ੍ਰਾਵਿੜ ਨੂੰ ਬੀ. ਸੀ. ਸੀ. ਆਈ. ਦੇ ਐਥਿਕਸ ਅਧਿਕਾਰੀ ਡੀ. ਕੇ. ਜੈਨ ਨੇ ਪੁੱਛਗਿਛ ਲਈ ਬੁਲਾਇਆ ਸੀ। ਸੰਜੀਵ ਗੁਪਤਾ ਨੇ ਸ਼ਿਕਾਇਤ ਦਰਜ ਕਰਾਉਂਦਿਆਂ ਕਿਹਾ ਸੀ ਕਿ ਦ੍ਰਾਵਿੜ ਨੇ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦਾ ਕ੍ਰਿਕਟ ਡਾਈਰੈਕਟਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਇੰਡੀਆ ਸੀਮੈਂਟਸ (ਆਈ. ਪੀ. ਐੱਲ. ਫ੍ਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼ ਦੇ ਮਾਲਕ) ਤੋਂ ਛੁੱਟੀ ਲਈ ਹੈ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ।


Related News