ਕਪਤਾਨੀ ਵੰਡਣ ਦੇ ਵਿਚਾਰ ''ਤੇ ਕਪਿਲ ਦੇਵ ਨੇ ਰੱਖੀ ਰਾਏ, ਕਿਹਾ ਭਾਰਤੀ ਸਭਿਆਚਾਰ...

Saturday, Nov 21, 2020 - 04:42 PM (IST)

ਕਪਤਾਨੀ ਵੰਡਣ ਦੇ ਵਿਚਾਰ ''ਤੇ ਕਪਿਲ ਦੇਵ ਨੇ ਰੱਖੀ ਰਾਏ, ਕਿਹਾ ਭਾਰਤੀ ਸਭਿਆਚਾਰ...

ਸਪੋਰਟਸ ਡੈਸਕ—ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਕਪਤਾਨੀ ਵੰਡਣ ਦੇ ਵਿਚਾਰ ਨੂੰ ਸਿਰੇ ਤੋਂ ਖ਼ਾਰਜ਼ ਕਰਦੇ ਹੋਏ ਕਿਹਾ ਕਿ ਭਾਰਤੀ ਸਭਿਆਚਾਰ ਦੋ ਕਪਤਾਨਾਂ ਦਾ ਨਹੀਂ ਹੈ ਤੇ ਜੇਕਰ ਵਿਰਾਟ ਕੋਹਲੀ ਟੀ-20 'ਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਕਪਤਾਨ ਬਣੇ ਰਹਿਣਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਸਹਿਵਾਗ ਵਲੋਂ '10 ਕਰੋੜ ਦਾ ਚੀਅਰਲੀਡਰ' ਕਹਿਣ 'ਤੇ ਭੜਕੇ ਮੈਕਸਵੇਲ, ਦਿੱਤਾ ਮੋੜਵਾਂ ਜਵਾਬ
PunjabKesari
ਸੰਯੁਕਤ ਅਰਬ ਅਮੀਰਾਤ 'ਚ ਹਾਲੀਆ ਖ਼ਤਮ ਹੋਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) 'ਚ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਜੇਤੂ ਬਣੀ। ਇਹ ਟੀਮ ਦਾ ਪੰਜਵਾਂ ਆਈ. ਪੀ. ਐੱਲ. ਖ਼ਿਤਾਬ ਸੀ ਤੇ ਉਸ ਨੇ ਸਾਰੇ ਖ਼ਿਤਾਬ ਰੋਹਿਤ ਦੀ ਅਗਵਾਈ 'ਚ ਜਿੱਤੇ ਹਨ। ਜਦਕਿ ਵਿਰਾਟ ਕੋਹਲੀ ਦੀ ਟੀਮ ਕੁਆਲੀਫ਼ਾਇਰ ਤੋਂ ਬਾਹਰ ਹੋ ਗਈ। ਵਿਰਾਟ ਦੀ ਟੀਮ ਨੇ ਅਜੇ ਤਕ ਇਕ ਵੀ ਆਈ. ਪੀ. ਐੱਲ. ਖ਼ਿਤਾਬ ਨਹੀਂ ਜਿੱਤਿਆ ਹੈ। ਅਜਿਹੇ 'ਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਵਿਰਾਟ ਦੀ ਜਗ੍ਹਾ ਟੀ-20 ਕਪਤਾਨੀ ਹੁਣ ਰੋਹਿਤ ਸ਼ਰਮਾ ਨੂੰ ਸੌਂਪ ਦਿੱਤੀ ਜਾਵੇ। 1983 ਵਰਲਡ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ, ''ਮੈਂ ਪਹਿਲਾਂ ਆਪਣੇ ਸਭਿਆਚਾਰ ਨੂੰ ਦੇਖਦਾ ਹਾਂ। ਸਾਡੇ ਇੱਥੇ ਦੋ ਕਪਤਾਨਾਂ ਦਾ ਵਿਚਾਰ ਨਹੀਂ ਚਲਦਾ। ਕੀ ਇਕ ਕੰਪਨੀ 'ਚ ਦੋ ਸੀ. ਈ. ਓ. ਹੋ ਸਕਦੇ ਹਨ। 

ਇਹ ਵੀ ਪੜ੍ਹੋ : ਹੈਮਸਟ੍ਰਿੰਗ ਬਿਹਤਰ ਹੋ ਰਹੀ ਹੈ, ਉਮੀਦ ਹੈ ਕਿ ਆਸਟਰੇਲੀਆ ਦੌਰੇ ਲਈ ਸਭ ਠੀਕ ਰਹੇਗਾ : ਰੋਹਿਤ
PunjabKesari
ਭਾਰਤ ਦੇ ਮਹਾਨ ਆਲਰਾਊਂਡਰਾਂ 'ਚੋਂ ਇਕ ਕਪਿਲ ਦਾ ਮੰਨਣਾ ਹੈ ਕਿ ਵੱਖ-ਵੱਖ ਕਪਤਾਨ ਹੋਣ ਨਾਲ ਟੀਮ ਨੂੰ ਤਾਲਮੇਲ ਬਿਠਾਉਣ 'ਚ ਦਿੱਕਤ ਆਵੇਗੀ। ਉਨ੍ਹਾਂ ਕਿਹਾ, ''ਹਰੇਕ ਫਾਰਮੈਟ 'ਚ ਸਾਡੀ 80 ਫ਼ੀਸਦੀ ਟੀਮ ਇਕੋ ਹੈ। ਖਿਡਾਰੀਆਂ ਨੂੰ ਵੱਖ-ਵੱਖ ਵਿਚਾਰਾਂ ਵਾਲੇ ਕਪਤਾਨ ਪਸੰਦ ਨਹੀਂ ਹਨ। ਇੰਗਲੈਂਡ, ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ ਦੀ ਗੱਲ ਅਲਗ ਹੈ। ਉਨ੍ਹਾਂ ਦੀ ਮਾਨਸਿਕਤਾ ਤੇ ਸਭਿਆਚਾਰ ਅਲਗ ਹੈ। ਪਰ ਸਾਡੇ ਇੱਥੇ ਦੋ ਕਪਤਾਨਾਂ ਦਾ ਵਿਚਾਰ ਖਿਡਾਰੀਆਂ 'ਚ ਉਲਝਨ ਪੈਦਾ ਕਰੇਗਾ।'' ਉਨ੍ਹਾਂ ਕਿਹਾ, ''ਜੇਕਰ ਵਿਰਾਟ ਕੋਹਲੀ ਸੀਮਿਤ ਓਵਰਾਂ 'ਚ ਉਪਲਬਧ ਨਹੀਂ ਹੁੰਦੇ ਤਾਂ ਫਿਰ ਨਵੇਂ ਕਪਤਾਨ ਬਾਰੇ ਸੋਚਿਆ ਜਾ ਸਕਦਾ ਹੈ। ਪਰ ਜਦੋਂ ਤਕ ਉਹ ਆਪਣੀ ਸੇਵਾਵਾਂ ਦੇ ਰਹੇ ਹਨ ਉਦੋਂ ਤਕ ਉਨ੍ਹਾਂ ਨੂੰ ਟੀਮ ਦੀ ਅਗਵਾਈ ਕਰਨ ਦੇਣਾ ਚਾਹੀਦਾ ਹੈ। ਮੇਰੇ ਖ਼ਿਆਲ 'ਚ ਦੋ-ਤਿੰਨ ਖਿਡਾਰੀ ਹਨ ਜੋ ਵਿਰਾਟ ਦੀ ਗ਼ੈਰਮੌਜੂਦਗੀ 'ਚ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ।


author

Tarsem Singh

Content Editor

Related News