ਹਸਪਤਾਲ ''ਚੋਂ ਕਪਿਲ ਦੇਵ ਨੇ ਕੀਤਾ ਟਵੀਟ, ਸਲਾਮਤੀ ਮੰਗਣ ਵਾਲਿਆਂ ਦਾ ਕੀਤਾ ਧੰਨਵਾਦ

Saturday, Oct 24, 2020 - 12:23 PM (IST)

ਨਵੀਂ ਦਿੱਲੀ (ਵਾਰਤਾ) : ਦਿਲ ਦਾ ਦੌਰਾ ਪੈਣ ਦੇ ਬਾਅਦ ਹਸਪਤਾਲ ਵਿਚ ਭਰਤੀ ਹੋਏ ਟੀਮ ਇੰਡੀਆ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਆਪਣੀ ਸਿਹਤ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਉਹ ਹੁਣ ਤੰਦਰੁਸਤ ਹੋ ਰਹੇ ਹਨ। ਭਾਰਤ ਨੂੰ ਪਹਿਲੀ ਵਾਰ ਆਪਣੀ ਕਪਤਾਨੀ ਵਿਚ 1983 ਵਿਚ ਵਿਸ਼ਵ ਜੇਤੂ ਬਣਾਉਣ ਵਾਲੇ ਕਪਿਲ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਨ੍ਹਾਂ ਦੀ ਰਾਜਧਾਨੀ ਦੇ ਇਕ ਹਸਪਤਾਲ ਵਿਚ ਐਂਜਿਓਪਲਾਸਟੀ ਸਰਜਰੀ ਹੋਈ ਸੀ। ਕਪਿਲ ਨੂੰ ਸ਼ੁੱਕਰਵਾਰ ਦੇਰ ਰਾਤ ਛਾਤੀ ਵਿਚ ਦਰਦ ਹੋਇਆ ਸੀ, ਜਿਸ ਦੇ ਬਾਅਦ ਉਹ ਰਾਤ 1 ਵਜੇ ਓਖਲਾ ਸਥਿਤ ਫੋਟਿਰਸ ਹਸਪਤਾਲ ਪੁੱਜੇ ਸਨ।

 


ਫੋਟਿਰਸ ਵੱਲੋਂ ਜ਼ਾਰੀ ਬਿਆਨ ਵਿਚ ਦੱਸਿਆ ਗਿਆ ਸੀ ਕਿ ਕਪਿਲ ਛਾਤੀ ਵਿਚ ਦਰਦ ਦੀ ਸ਼ਿਕਾਇਤ ਨਾਲ ਹਸਪਤਾਲ ਪੁੱਜੇ। 62 ਸਾਲਾ ਕਪਿਲ ਦੀ ਜਾਂਚ ਕੀਤੀ ਗਈ ਅਤੇ ਕਾਰਡਿਓਲਾਜੀ ਵਿਭਾਗ ਦੇ ਨਿਦੇਸ਼ਕ ਡਾ. ਅਤੁਲ ਮਾਥੁਰ ਨੇ ਰਾਤ ਵਿਚ ਹੀ ਕਪਿਲ ਦੀ ਐਂਜਿਓਪਲਾਸਟੀ ਸਰਜਰੀ ਕੀਤੀ। ਕਪਿਲ ਨੇ ਟਵੀਟ ਕਰਕੇ ਕਿਹਾ, 'ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸ਼ੁਭਕਾਮਨਾਵਾਂ ਲਈ ਬਹੁਤ-ਬਹੁਤ ਧੰਨਵਾਦ। ਮੇਰੀ ਸਿਹਤ ਲਈ ਪ੍ਰਾਰਥਨਾ ਕਰਨ ਲਈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ। ਮੈਂ ਹੁਣ ਤੰਦਰੁਸਤ ਹੋ ਰਿਹਾ ਹਾਂ।

ਇਹ ਵੀ ਪੜ੍ਹੋ: ਗ਼ਰੀਬੀ ਕਾਰਨ ਖ਼ਰਾਬ ਫ਼ੋਨ ਠੀਕ ਨਾ ਕਰਾ ਸਕੇ ਮਾਪੇ,ਪੜ੍ਹਾਈ 'ਚ ਦਿੱਕਤ ਆਉਣ 'ਤੇ ਵਿਦਿਆਰਥੀ ਨੇ ਲਿਆ ਫਾਹਾ

ਜ਼ਿਕਰਯੋਗ ਹੈ ਕਿ ਕ੍ਰਿਕਟ ਲੀਜੇਂਡ ਸਚਿਨ ਤੇਂਦੁਲਕਰ, ਭਾਰਤੀ ਕਪਤਾਨ ਵਿਰਾਟ ਕੋਹਲੀ,  ਸਾਬਕਾ ਕ੍ਰਿਕਟਰ ਗੌਤਮ ਗੰਭੀਰ, ਕਾਂਗਰਸ ਨੇਤਾ ਸ਼ਸ਼ੀ ਥਰੂਰ, ਸਾਬਕਾ ਕ੍ਰਿਕਟਰ ਇਰਫਾਨ ਪਠਾਨ, ਕਮੈਂਟੇਟਰ ਹਰਸ਼ਾ ਭੋਗਲੇ, ਆਈ.ਪੀ.ਐਲ. ਟੀਮ ਰਾਜਸਥਾਨ ਰਾਇਲਜ਼, ਆਫ ਸਪਿਨਰ ਰਵਿਚੰਦਰਨ ਅਸ਼ਵਿਨ ਅਤੇ ਉਨ੍ਹਾਂ ਦੇ ਅਣਗਿਣਤ ਪ੍ਰਸ਼ੰਸਕਾਂ ਨੇ ਕਪਿਲ ਦੇ ਜਲਦ ਤੰਦਰੁਸਤ ਹੋਣ ਦੀ ਅਰਦਾਸ ਕੀਤੀ ਸੀ।

ਇਹ ਵੀ ਪੜ੍ਹੋ: ਹੁਣ ਆਪਣੇ ਯੂਜ਼ਰਸ ਨੂੰ ਵੀਡੀਓ ਹਟਾਉਣ ਦਾ ਕਾਰਣ ਦੱਸੇਗਾ TikTok, ਕਰ ਸਕਦੇ ਹੋ ਅਪੀਲ

 


cherry

Content Editor

Related News