ਕੰਗਾਰੂ ਟੀਮ ਨੂੰ ਝਟਕਾ, ਸਮਿਥ ਤੋਂ ਬਾਅਦ ਵਾਰਨਰ ਦੀ ਵੀ ਹੋਵੇਗੀ ਸਰਜਰੀ

Thursday, Jan 17, 2019 - 01:18 PM (IST)

ਕੰਗਾਰੂ ਟੀਮ ਨੂੰ ਝਟਕਾ, ਸਮਿਥ ਤੋਂ ਬਾਅਦ ਵਾਰਨਰ ਦੀ ਵੀ ਹੋਵੇਗੀ ਸਰਜਰੀ

ਨਵੀਂ ਦਿੱਲੀ : ਇਕ ਸਾਲ ਦੀ ਪਾਬੰਦੀ ਝੱਲ ਰਹੇ ਆਸਟਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਕੋਹਣੀ ਦੀ ਸੱਟ ਕਾਰਨ ਬੰਗਲਾਦੇਸ਼ ਪ੍ਰੀਮਿਅਰ ਲੀਗ ਵਿਚਾਲੇ ਹੀ ਛੱਡ ਕੇ ਵਾਪਸ ਆਸਟਰੇਲੀਆ ਪਰਤਣਗੇ। ਇਸੇ ਸਾਲ ਇੰਗਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਆਸਟਰੇਲੀਆਈ ਟੀਮ ਲਈ ਇਹ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ। ਹੁਣ ਡੇਵਿਡ ਵਾਰਨਰ ਬੰਗਲਾਦੇਸ਼ ਪ੍ਰੀਮਿਅਰ ਲੀਗ ਵਿਚ ਜ਼ਖਮੀ ਹੋਣ ਤੋਂ ਬਾਅਦ ਕੋਹਣੀ ਦੀ ਸਰਜਰੀ ਲਈ ਵਾਪਸ ਆਸਟਰੇਲੀਆ ਜਾਣਗੇ। ਦਸ ਦਈਏ ਕਿ ਵਾਰਨਰ ਨੂੰ ਸੱਟ ਕ੍ਰਿਸ ਗੇਲ ਦੀ ਦੀ ਟੀਮ ਰੰਗਪੁਰ ਰਾਈਡਰਸ ਖਿਲਾਫ ਸਿਲਹਟ ਸਿਕਸਰਸ ਲਈ 36 ਗੇਂਦਾਂ 'ਚ 61 ਦੌੜਾਂ ਦੀ ਅਜੇਤੂ ਪਾਰੀ ਦੌਰਾਨ ਲੱਗੀ। ਇਸੇ ਪਾਰੀ ਵਿਚ ਖੱਬੇ ਹੱਥ ਦੇ ਬੱਲੇਬਾਜ਼ ਵਾਰਨਰ ਨੂੰ ਸੱਜੇ ਹੱਥ ਨਾਲ ਬੱਲੇਬਾਜ਼ੀ ਕਰਦਿਆਂ ਵੀ ਦੇਖਿਆ ਗਿਆ ਸੀ। ਇੰਨਾ ਹੀ ਨਹੀਂ ਕ੍ਰਿਸ ਗੇਲ ਦੀ 3 ਲਗਾਤਾਰ ਗੇਂਦਾਂ 'ਤੇ 1 ਛੱਕਾ ਅਤੇ 2 ਚੌਕੇ ਲਾ ਕੇ ਉਸ ਨੇ 14 ਦੌੜਾਂ ਵੀ ਬਟੋਰੀਆਂ।

PunjabKesari

ਮੀਡੀਆ ਮੁਤਾਬਕ ਆਉਣ ਵਾਲੇ ਦਿਨਾ 'ਚ ਵਾਰਨਰ ਦੀ ਕੋਹਣੀ ਦੀ ਸਰਜਰੀ ਹੋਵੇਗੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੱਟ ਕਾਰਨ ਵਾਰਨਰ ਇਕ ਮਹੀਨੇ ਤੱਕ ਕ੍ਰਿਕਟ ਤੋਂ ਦੂਰ ਰਹਿ ਸਕਦੇ ਹਨ। ਹਾਲਾਂਕਿ ਵਿਸ਼ਵ ਕੱਪ ਤੋਂ ਪਹਿਲਾਂ ਵਾਰਨਰ ਦੇ ਫਿੱਟ ਹੋਣ ਦੀ ਉਮੀਦ ਹੈ ਪਰ ਉਸ ਤੋਂ ਪਹਿਲਾਂ ਉਹ ਮੈਦਾਨ ਘੱਟ ਹੀ ਸਮਾਂ ਬਿਤਾ ਸਕਣਗੇ। ਇਕ ਸਾਲ ਦੇ ਕੌਮਾਂਤਰੀ ਕ੍ਰਿਕਟ ਤੋਂ ਬੈਨ ਝਲ ਰਹੇ ਵਾਰਨਰ ਅਤੇ ਪੂਰੀ ਆਸਟਰੇਲੀਆਈ ਟੀਮ ਲਈ ਇਹ ਪਰੇਸ਼ਾਨੀ ਦਾ ਸਬਬ ਬਣ ਸਕਦਾ ਹੈ।

PunjabKesari

ਸਿਰਫ ਵਾਰਨਰ ਹੀ ਨਹੀਂ ਸਗੋਂ ਉਸ ਦੇ ਨਾਲ ਪਾਬੰਦੀ ਝਲ ਰਹੇ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਦੀ ਵੀ ਕੋਹਣੀ ਦੀ ਸਰਜਰੀ ਹੋਈ ਹੈ ਜਿਸ ਕਾਰਨ ਉਸ ਨੂੰ ਵੀ ਬੀ. ਪੀ. ਐੱਲ. ਨੂੰ ਵਿਚਾਲੇ ਹੀ ਛੱਡਣਾ ਪਿਆ ਸੀ। ਹਾਲਾਂਕਿ ਸਟੀਵ ਸਮਿਥ ਦੀ ਕੋਹਣੀ ਦੀ ਸਰਜਰੀ ਸਫਲ ਰਹੀ ਹੈ। ਸਿਡਨੀ ਮਾਰਨਿੰਗ ਹੇਰਾਲਡ ਦੀ ਖਬਰ ਮੁਤਾਬਕ ਸਮਿਥ ਦੀ ਸਰਜਰੀ ਦੇ ਸਫਲ ਹੋਣ ਤੋਂ ਬਾਅਦ ਹੁਣ ਉਸ ਨੂੰ 6 ਹਫਤੇ ਦੇ ਆਰਾਮ ਦੀ ਜ਼ਰੂਰਤ ਪਵੇਗੀ ਤੇ ਉਸ ਤੋਂ ਬਾਅਦ ਉਸ ਦਾ ਰਿਹੇਬ ਪ੍ਰੋਗਰਾਮ ਕੁਝ ਹਫਤਿਆਂ ਤੱਕ ਜਾ ਸਕਦਾ ਹੈ। ਸੱਟ ਕਾਰਨ ਇਹ ਸੰਭਵ ਨਜ਼ਰ ਨਹੀਂ ਆ ਰਿਹਾ ਕਿ ਉਹ 29 ਮਾਰਚ ਨੂੰ ਆਪਣੀ 12 ਮਹੀਨੇ ਦੀ ਪਾਬੰਦੀ ਖਤਮ ਹੋਣ ਤੋਂ ਤੁਰੰਤ ਬਾਅਦ ਆਸਟਰੇਲੀਆਈ ਟੀਮ 'ਚ ਸ਼ਾਮਲ ਹੋ ਸਕਣ।

PunjabKesari


Related News