ਮੈਚ ਜਿੱਤਣ ਦੇ ਬਾਅਦ ਵਿਲੀਅਮਸਨ ਨੇ ਦਿੱਤਾ ਇਨ੍ਹਾਂ ਖਿਡਾਰੀਆਂ ਨੂੰ ਜਿੱਤ ਦਾ ਸਿਹਰਾ
Monday, Apr 22, 2019 - 12:01 PM (IST)

ਸਪੋਰਟਸ ਡੈਸਕ— ਡੇਵਿਡ ਵਾਰਨਰ ਅਤੇ ਜਾਨੀ ਬੇਅਰਸਟ੍ਰਾਅ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਕੇ.ਕੇ.ਆਰ. ਦੇ ਖਿਲਾਫ ਜਿੱਤ ਦਰਜ ਕਰਨ 'ਤੇ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਕੇ.ਕੇ.ਆਰ. ਨੇ ਕੋਈ ਵੱਡਾ ਸਕੋਰ ਬਣਾਇਆ ਸੀ। ਉਹ ਥੋੜ੍ਹੇ ਸਲੋਅ ਰਹੇ ਜਾਂ ਅਸੀਂ ਉਨ੍ਹਾਂ ਨੂੰ ਜ਼ਿਆਦਾ ਦੌੜਾਂ ਬਣਾਉਣ ਨਹੀਂ ਦਿੱਤੀਆਂ। ਇਹ ਇਕ ਪੂਰਨ ਪ੍ਰਦਰਸ਼ਨ ਸੀ। ਇਹ ਮੁਸ਼ਕਲ ਟੂਰਨਾਮੈਂਟ ਹੈ। ਤੁਹਾਨੂੰ ਇਸ ਨੂੰ ਕਬੂਲ ਕਰਨ ਦੀ ਜ਼ਰੂਰਤ ਹੈ। ਉਮੀਦ ਕਰਦੇ ਹਾਂ ਕਿ ਅਜਿਹਾ ਅੱਗੇ ਵੀ ਜਾਰੀ ਰਹੇਗਾ।
ਵਿਲੀਅਮਸਨ ਨੇ ਕਿਹਾ ਕਿ ਹਰ ਕੋਈ ਆਪਣੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਹਿਲੇ ਹਾਫ 'ਚ ਗੇਂਦਬਾਜ਼ਾਂ ਨੇ ਅਸਲ 'ਚ ਚੰਗਾ ਪ੍ਰਦਰਸ਼ਨ ਕੀਤਾ ਫਿਰ ਸਾਡੀ ਬੱਲੇਬਾਜ਼ੀ ਦੇਖ ਕੇ ਖੁਸ਼ੀ ਹੋਈ। ਅਸੀਂ ਜਾਣਦੇ ਹਾਂ ਕਿ ਜ਼ਰੂਰਤ ਪੈਣ 'ਤੇ ਅਸੀਂ ਇਕ ਮੱਧ ਕ੍ਰਮ ਦੇ ਰੂਪ 'ਚ ਸਾਹਮਣੇ ਆਵਾਂਗੇ। ਉਹ (ਬੇਅਰਸਟ੍ਰਾਅ ਅਤੇ ਵਾਰਨਰ) ਵੱਡੇ ਜੋਖਮ ਉਠਾਉਣ ਵਾਲੇ ਹਨ। ਉਹ ਵਿਸ਼ਵ ਪੱਧਰੀ ਖਿਡਾਰੀ ਹਨ। ਉਹ ਮੈਚ ਨੂੰ ਆਸਾਨ ਕਰ ਦਿੰਦੇ ਹਨ। ਜਿੱਤ ਦਾ ਸਿਹਰਾ ਇਨ੍ਹਾਂ ਨੂੰ ਹੀ ਦਿੱਤਾ ਜਾਵੇਗਾ।