ਕੀਵੀ ਕਪਤਾਨ ਵਿਲੀਅਮਸਨ ਦਾ ਖੁਲਾਸਾ, ਕਿਹਾ- ਮੈਕੁਲਮ ਟੈਸਟ ਕ੍ਰਿਕਟ ਨੂੰ ਸਮਝਦੇ ਸੀ ਵਨ-ਡੇ
Friday, May 22, 2020 - 06:09 PM (IST)

ਸਪੋਰਟਸ ਡੈਸਕ — ਕੀਵੀ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਨਿਊਜ਼ੀਲੈਂਡ ਟੀਮ ਦੇ ਸਾਬਕਾ ਕਪਤਾਨ ਅਤੇ ਵਿਸਫੋਟਕ ਸਲਾਮੀ ਬੱਲੇਬਾਜ਼ ਬਰੈਂਡਮ ਮੈਕੁਲਮ ਖੇਡਦੇ ਸਮੇਂ ਟੈਸਟ ਕ੍ਰਿਕਟ ਨੂੰ ਵਨ-ਡੇ ਕ੍ਰਿਕਟ ਸਮਝ ਕੇ ਮੈਦਾਨ ’ਤੇ ਆਉਂਦੇ ਸਨ। ਦੱਸ ਦੇਈਏ ਮੈਕੁੁਲਮ ਹੁਣ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਸੰਨਿਆਸ ਲੈ ਚੁੱਕੇ ਹਨ।
ਦਰਅਸਲ ਲਾਈਵ ਚੈਟ ’ਚ ਬੰਗਲਾਦੇਸ਼ ਦੇ ਕਪਤਾਨ ਤਮੀਮ ਇਕਬਾਲ ਦੇ ਨਾਲ ਗੱਲਬਾਤ ’ਚ ਵਿਲੀਅਮਸਨ ਕਿਹਾ, ਬਰੈਂਡਨ ਮੈਕੁਲਮ ਨੇ ਲੰਬੇ ਸਮੇਂ ਤੱਕ ਸ਼ਾਨਦਾਰ ਤਰੀਕੇ ਨਾਲ ਟੀਮ ਦੀ ਅਗਵਾਈ ਕੀਤਾ ਅਤੇ ਮੇਰੇ ਲਈ ਇਹ ਮਹਾਨ ਮੌਕੇ ਤੋਂ ਘੱਟ ਨਹੀਂ ਹੈ ਕਿ ਮੈਂ ਉਨ੍ਹਾਂ ਤੋਂ ਕਾਫ਼ੀ ਕੁੱਝ ਸਿੱਖਿਆ ਹੈ। ਜਦੋਂ ਬਰੈਂਡਨ ਮੈਕੁਲਮ ਨੇ ਕ੍ਰਿਕਟ ਛੱਡੀ ਤਾਂ ਚੁਣੌਤੀਆਂ ਦੋ ਗੁਣਾ ਸਨ, ਹੁਣ ਤੁਸੀਂ ਉਨ੍ਹਾਂ ਦੇ ਬਿਨਾਂ ਇਕ ਖਿਡਾਰੀ ਅਤੇ ਇਕ ਕਪਤਾਨ ਦੇ ਰੂਪ ’ਚ ਖੇਡ ਰਹੇ ਹੋ। ਚੁਣੌਤੀਆਂ ’ਚੋਂ ਇਕ ਇਹ ਸੀ ਕਿ ਅਸੀਂ ਇਕ ਸਮੂਹ ਦੇ ਰੂਪ ’ਚ ਵੱਧਦੇ ਰਹਿਣਾ ਚਾਹੁੰਦੇ ਸਨ।
ਧਿਆਨ ਯੋਗ ਹੈ ਕਿ ਸੱਜੇ ਹੱਥ ਦੇ ਸਟਾਇਲੀਸ਼ ਬੱਲੇਬਾਜ਼ ਮੈਕੁਲਮ ਨੇ ਆਪਣੇ ਕਰੀਅਰ ’ਚ 101 ਟੈਸਟ ਮੈਚਾਂ ’ਚ 38.17 ਦੀ ਔਸਤ ਤੋਂ 6453 ਦੌੜਾਂ ਬਣਾਈਆਂ, ਜਿਨ੍ਹਾਂ ’ਚ 12 ਸੈਂਕੜੇ ਅਤੇ 13 ਅਰਧ ਸੈਂਕੜੇ ਸ਼ਾਮਲ ਹਨ। ਉਥੇ ਹੀ 260 ਵਨ-ਡੇ ਮੈਚਾਂ ’ਚ ਉਨ੍ਹਾਂ ਨੇ 30.14 ਦੀ ਔਸਤ ਨਾਲ 6063 ਦੌੜਾਂ ਬਣਾਈਆਂ, ਜਿਨ੍ਹਾਂ ’ਚ 22 ਸੈਂਕੜੇ ਅਤੇ 72 ਅਰਧ ਸੈਂਕੜੇ ਸ਼ਾਮਲ ਹਨ।