ਕਾਮਰਾਨ ਨੇ ਆਪਣੇ ਭਰਾ ’ਤੇ ਲੱਗੇ ਜੁਰਮਾਨੇ ਨੂੰ ਭਰਨ ਦੀ ਕੀਤੀ ਪੇਸ਼ਕਸ਼
Sunday, May 09, 2021 - 10:33 PM (IST)
ਕਰਾਚੀ– ਵਿਕਟਕੀਪਰ ਬੱਲੇਬਾਜ਼ ਕਾਮਰਾਨ ਅਕਮਲ ਨੇ ਮੈਚ ਫਿਕਸਿੰਗ ਮਾਮਲਿਆਂ ਵਿਚ ਫਸੇ ਉਮਰ ਅਕਮਲ ’ਤੇ ਜੁਰਮਾਨੇ ਦੀ ਰਾਸ਼ੀ ਨੂੰ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੀ ਫੀਸ ’ਚੋਂ ਦੇਣ ਦੀ ਪੇਸ਼ਕਸ਼ ਕੀਤੀ ਹੈ ਤਾਂ ਕਿ ਉਸਦਾ ਭਰਾ ਆਪਣੇ ਰਿਹੈਬਿਲੀਟੇਸ਼ਨ ਪ੍ਰੋਗਰਾਮ ਨੂੰ ਸ਼ੁਰੂ ਕਰ ਸਕੇ। 30 ਸਾਲਾ ਉਮਰ ਨੇ ਫਰਵਰੀ 2020 ਤੋਂ ਕ੍ਰਿਕਟ ਨਹੀਂ ਖੇਡੀ। ਪੀ. ਸੀ. ਬੀ. ਨੇ ਪੀ. ਐੱਸ. ਐੱਲ. ਮੈਚ ਵਿਚ ਮੈਚ ਫਿਕਸਿੰਗ ਲਈ ਸੰਪਰਕ ਕੀਤੇ ਜਾਣ ਦੀ ਸੂਚਨਾ ਨਾ ਦੇਣ ’ਤੇ ਉਸ ਨੂੰ ਮੁਅੱਤਲ ਕਰ ਦਿੱਤਾ ਸੀ।
ਇਹ ਖ਼ਬਰ ਪੜ੍ਹੋ- ਰਾਸ਼ਿਦ ਨੇ ਸ਼ੇਅਰ ਕੀਤੀ ਘਰ ਦੀ ਫੋਟੋ ਤਾਂ ਮੁਰੀਦ ਹੋਈ ਇੰਗਲੈਂਡ ਦੀ ਮਹਿਲਾ ਕ੍ਰਿਕਟਰ
ਇਹ ਮਾਮਲਾ ਲੁਸਾਨੇ ਸਥਿਤ ਖੇਡ ਪੰਚਾਟ ਕੋਰਟ (ਸੀ. ਐੱਸ. ਐੱਸ.) ਪਹੁੰਚਿਆ, ਜਿੱਥੇ ਉਮਰ ’ਤੇ 12 ਮਹੀਨੇ ਦੀ ਪਾਬੰਦੀ ਦੀ ਸਜ਼ਾ ਦੇ ਨਾਲ 42.5 ਲੱਖ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਉਮਰ ਨੇ ਇਸ ਰਕਮ ਨੂੰ ਕਿਸ਼ਤਾਂ ਵਿਚ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਬੋਰਡ ਨੇ ਉਸ ਨੂੰ ਰੱਦ ਕਰਦੇ ਹੋਏ ਕਿਹਾ ਕਿ ਪੂਰੀ ਰਕਮ ਜਮ੍ਹਾ ਕੀਤੇ ਬਿਨਾਂ ਉਹ ਭ੍ਰਿਸ਼ਟਾਚਾਰ ਰੋਕੂ ਕੋਡ ਦੇ ਤਹਿਤ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਲਈ ਜ਼ਰੂਰੀ ਰਿਹੈਬਿਲੀਟੇਸ਼ਨ ਪ੍ਰੋਗਰਾਮ ਨਾਲ ਨਹੀਂ ਜੁੜ ਸਕੇਗਾ।
ਇਹ ਖ਼ਬਰ ਪੜ੍ਹੋ- IPL ਇਲੈਵਨ ’ਚ ਵਿਰਾਟ, ਰੋਹਿਤ ਤੇ ਧੋਨੀ ਨੂੰ ਨਹੀਂ ਮਿਲੀ ਜਗ੍ਹਾ
ਕਾਮਰਾਨ ਨੇ ਕਿਹਾ ਕਿ ਮੈਂ ਆਪਣੇ ਭਰਾ ਦੇ ਲਈ ਜੁਰਮਾਨਾ ਭਰਨ ਨੂੰ ਤਿਆਰ ਹਾਂ। ਮੈਂ ਪੀ. ਸੀ. ਬੀ. ਨੂੰ ਬੇਨਤੀ ਕਰਦਾ ਹਾਂ ਕਿ ਉਹ ਪੀ. ਐੱਸ. ਐੱਲ. ਮੈਚਾਂ ਦੇ ਲਈ ਮੈਨੂੰ ਮਿਲਣ ਵਾਲੀ ਰਾਸ਼ੀ ਨਾਲ ਇਸ ਰਕਮ ਨੂੰ ਕੱਟ ਸਕਦਾ ਹੈ। ਪੈਸਾ ਇੰਨਾ ਵੱਡਾ ਮੁੱਦਾ ਨਹੀਂ ਹੋਣਾ ਚਾਹੀਦਾ। ਉਹ ਮੇਰੀ ਫੀਸ ਅਤੇ ਇੱਥੇ ਤਕ ਕਿ ਉਮਰ ਜਦੋ ਵੀ ਖੇਡਣਾ ਸ਼ੁਰੂ ਕਰੇਗਾ ਤਾਂ ਵੀ ਪੈਸਾ ਪੀ. ਸੀ. ਬੀ. ਵਲੋਂ ਹੀ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।