ਕਾਮਰਾਨ ਅਕਮਲ ਦੀ ਇਸ ਗ਼ਲਤੀ ਦਾ ਉੱਡਿਆ ਮਜ਼ਾਕ, ਲੋਕ ਬੋਲੇ- ਅੰਗਰੇਜ਼ਾਂ ਨੇ ਮੁੜ ਗੁਲਾਮ ਬਣਾ ਦੇਣਾ
Saturday, Aug 14, 2021 - 12:10 PM (IST)
ਨਵੀਂ ਦਿੱਲੀ— ਪਾਕਿਸਤਾਨ ਦੇ ਕ੍ਰਿਕਟਰ ਕਾਮਰਾਨ ਅਕਮਲ ਸੋਸ਼ਲ ਮੀਡੀਆ ’ਤੇ ਛਾਏ ਹੋਏ ਹਨ, ਜਿਸ ਦੀ ਵਜ੍ਹਾ ਉਨ੍ਹਾਂ ਦੀ ਅੰਗਰੇਜ਼ੀ ਹੈ। ਦਰਅਸਲ, ਕਾਮਰਾਨ ਅਕਮਲ ਨੇ 14 ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਇਸ ਪਾਕਿ ਖਿਡਾਰੀ ਨੇ ਆਜ਼ਾਦੀ ਦੀ ਵਧਾਈ ਅੰਗਰੇਜ਼ੀ ’ਚ ਦਿੱਤੀ ਤੇ ਇਸ ਵਜ੍ਹਾ ਕਰਕੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦਾ ਖ਼ੂਬ ਮਜ਼ਾਕ ਉਡ ਰਿਹਾ ਹੈ। ਉਨ੍ਹਾਂ ਨੇ ਟਵਿੱਟਰ ’ਤੇ ਹੈਪੀ ਇੰਡੀਪੈਂਡੇਂਸ ਡੇ ਲਿਖਿਆ, ਪਰ ਇੰਡੀਪੈਂਡੇਂਸ ਦੇ ਸਪੈਲਿੰਗ ’ਚ ਡੇਨ ਨਹੀਂ ਲਾਇਆ। ਉਨ੍ਹਾਂ ਦੀ ਇਸ ਗ਼ਲਤੀ ਦਾ ਯੂਜ਼ਰਸ ਖ਼ੂਬ ਮਜ਼ਾਕ ਉਡਾ ਰਹੇ ਹਨ। ਸਿਰਫ਼ ਕਾਮਰਾਨ ਅਕਮਲ ਹੀ ਨਹੀਂ, ਉਸ ਤੋਂ ਪਹਿਲਾਂ ਉਨ੍ਹਾਂ ਦੇ ਭਰਾ ਉਮਰ ਅਕਮਲ ਦਾ ਅੰਗਰੇਜ਼ੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫ਼ੀ ਮਜ਼ਾਕ ਉਡਦਾ ਰਿਰਾ ਹੈ।
ਇਹ ਵੀ ਪੜ੍ਹੋ : ਬਤਰਾ ਨੇ ਓਲੰਪਿਕ ਦੇ ਸਫ਼ਲ ਆਯੋਜਨ ਲਈ ਜਾਪਾਨ ਦਾ ਕੀਤਾ ਧੰਨਵਾਦ
ਦਰਅਸਲ ਇਹ ਕ੍ਰਿਕਟਰ ਆਪਣੀ ਅੰਗਰੇਜ਼ੀ ਦੇ ਗ਼ਲਤ ਗਿਆਨ ਕਾਰਨ ਅਕਸਰ ਸੋਸ਼ਲ ਮੀਡੀਆ ’ਤੇ ਮਜ਼ਾਕ ਦਾ ਪਾਤਰ ਬਣਦਾ ਹੈ। ਪਾਕਿਸਤਾਨ ਦਾ ਆਜ਼ਾਦੀ ਦਿਵਸ ਭਾਰਤ ਦੇ ਸੁਤੰਤਰਤਾ ਦਿਵਸ ਤੋਂ ਇਕ ਦਿਨ ਪਹਿਲਾਂ 14 ਅਗਸਤ ਨੂੰ ਮਨਾਇਆ ਜਾਂਦਾ ਹੈ। ਅਜਿਹੇ ’ਚ ਪਾਕਿਸਤਾਨ ਦੇ ਕ੍ਰਿਕਟਰ ਤੇ ਸੈਲੀਬਿ੍ਰਟੀਜ਼ ਦੇਸ਼ ਦੀ ਆਜ਼ਾਦੀ ਦੀ ਵਧਾਈ ਸੋਸ਼ਲ ਮੀਡੀਆ ’ਤੇ ਦੇ ਰਿਹਾ ਹੈ। ਪਰ ਕ੍ਰਿਕਟਰ ਕਾਮਰਾਨ ਅਕਮਲ ਵਧਾਈ ਦੇਣ ਦੇ ਚੱਕਰ ’ਚ ਬੁਰੀ ਤਰ੍ਹਾਂ ਨਾਲ ਟ੍ਰੋਲ ਹੋ ਗਏ। ਕਾਮਰਾਨ ਅਕਮਲ ਨੇ ਅਪ੍ਰੈਲ 2017 ਤੋਂ ਕੌਮਾਂਤਰੀ ਕ੍ਰਿਕਟ ਨਹੀਂ ਖੇਡਿਆ ਹੈ। ਹਾਲਾਂਕਿ ਉਹ ਘਰੇਲੂ ਕ੍ਰਿਕਟ ’ਚ ਲਗਾਤਾਰ ਖੇਡ ਰਹੇ ਹਨ।
ਨੋਟ : ਇਸ ਖ਼ਬਰ ਬਾਰੇ ਤੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।