ਕਲਿੰਗਾ ਸਟੇਡੀਅਮ ਏਸ਼ੀਆਈ ਐਥਲੇਟਿਕਸ ਲਈ ਤਿਆਰ

07/01/2017 8:29:57 PM

ਭੁਵਨੇਸ਼ਵਰ— ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਭੁਵਨੇਸ਼ਵਰ 'ਚ ਪੁਰੀ ਤਰ੍ਹਾਂ ਨਾਲ ਕਲਿੰਗਾ ਸਟੇਡੀਅਮ ਦਾ ਸ਼ਨੀਵਾਰ ਨੂੰ ਉਦਘਾਟਨ ਕੀਤਾ। ਇਸ ਸਟੇਡੀਅਮ 'ਚ 6-9 ਜੁਲਾਈ ਤੱਕ 22 ਵੀਂ ਏਸ਼ੀਆਈ ਐਥਲੇਟਿਕਸ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾਣਾ ਹੈ। ਇਸ ਮੌਕੇ 'ਤੇ ਭੁਵਨੇਸ਼ਵਰ ਸ਼ਹਿਰ ਦੇ ਲਈ ਇਕ ਸੰਸਕ੍ਰਿਤੀ ਆਯੋਜਨ ਵੀ ਕੀਤਾ ਗਿਆ। ਮੁੱਖ ਮੰਤਰੀ ਨੇ ਚੈਂਪੀਅਨਸ਼ਿਪ ਲਈ ਅਨੋਖੇ ਡਿਜ਼ਾਇਨ ਵਾਲੇ ਮੈਡਲ ਦੇ ਨਾਲ-ਨਾਲ ਪ੍ਰਸਾਰਿਤ ਪੱਤਰਾਂ ਦਾ ਵੀ ਉਦਘਾਟਨ ਕੀਤਾ ਅਤੇ ਇਹ ਇਸ ਸਟੇਡੀਅਮ ਦੇ ਹਰੇਕ ਉਸ ਖੇਤਰ 'ਚ ਹੋਇਆ, ਜਿਸ ਦਾ ਪੁਨਰਦੁਆਰ ਕੀਤਾ ਗਿਆ ਹੈ। ਭੁਵਨੇਸ਼ਵਰ ਸ਼ਹਿਰ ਦੇ ਲਈ ਇਹ ਖੁਸ਼ੀ ਮਨਾਉਣ ਦਾ ਦਿਨ ਸੀ ਕਿਉਂਕਿ ਅੱਜ ਹੀ ਦੇ ਦਿਨ ਏਸ਼ੀਆ ਦੇ ਪ੍ਰਮੁੱਖ ਟ੍ਰੈਕ ਅਤੇ ਫੀਲਡ ਆਯੋਜਨ ਦੇ ਲਈ ਕਲਿੰਗਾ ਸਟੇਡੀਅਮ ਦੇ ਦਰਵਾਜ਼ੇ ਖੋਲ ਦਿੱਤੇ ਗਏ। ਇਸ ਦੌਰਾਨ ਓਡੀਸ਼ਾ ਦੇ ਐਥਲੀਟ ਮੌਜੂਦ ਸਨ। ਇਨ੍ਹਾਂ 'ਚ ਵੱਖ-ਵੱਖ ਖੇਡ ਆਯੋਜਨਾਂ 'ਚ ਭਾਰਤ ਦੀ ਅਗਵਾਈ ਕਰ ਚੁੱਕੇ ਐਥਲੀਟ ਵੀ ਸਨ। ਪਟਨਾਇਕ ਨੇ ਅੰਤਰਾਸ਼ਟਰੀ ਪੱਧਰ 'ਤੇ ਭਾਰਤ ਦਾ ਗੌਰਵ ਦਿਲਾਉਣ ਵਾਲੇ ਰਾਜ ਦੇ ਪ੍ਰਮੁੱਖ ਐਥਲੀਟਾਂ ਦੁੱਤੀ ਚੰਦ, ਸ਼੍ਰਾਵਣੀ ਨੰਦਾ, ਅਮਿਯ ਕੁਮਾਰ ਮਲਿਕ ਅਤੇ ਜਾਨਾ ਮੂਰਮੂ ਨੂੰ 3 ਲੱਖ ਰੁਪਏ ਦੇ ਚੈਂਕ ਵੀ ਵੰਡੇ।
 


Related News