ਨੰਬਰ 4 ’ਤੇ ਖੇਡਣ ਲਈ ਭਾਰਤ ਨੂੰ ਨਹੀਂ ਮਿਲੇਗਾ ਇਸ ਤੋਂ ਵਧੀਆ ਖਿਡਾਰੀ : ਕੈਫ

Wednesday, Jul 15, 2020 - 05:58 PM (IST)

ਸਪੋਰਟਸ ਡੈਸਕ– ਵਿਸ਼ਵ ਕੱਪ 2019 ’ਚ ਹਾਰ ਤੋਂ ਬਾਅਦ ਵੀ ਭਾਰਤੀ ਕ੍ਰਿਕਟ ਟੀਮ ’ਚ ਨੰਬਰ 4 ਦੀ ਸਮੱਸਿਆ ਦਾ ਅਜੇ ਤਕ ਕੋਈ ਹੱਲ ਨਹੀਂ ਲੱਭਿਆ। ਸਾਬਕਾ ਭਾਰਤੀ ਬੱਲੇਬਾਜ਼ ਮੁਹੰਮਦ ਕੈਫ ਦਾ ਕਹਿਣਾ ਹੈ ਕਿ ਨੰਬਰ 4 ’ਤੇ ਖੇਡਣ ਲਈ ਸ਼੍ਰੇਅਸ ਅਈਅਰ ਨਾਲੋਂ ਬਿਹਤਰ ਖਿਡਾਰੀ ਭਾਰਤੀ ਟੀਮ ਨੂੰ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਅਈਅਰ ’ਚ ਦੌੜਾਂ ਬਣਾਉਣ ਦੀ ਭੁੱਖ ਹੈ ਅਤੇ ਉਹ ਇਸ ਸਮੱਸਿਆ ਨੂੰ ਸੁਲਝਾ ਸਕਦਾ ਹੈ। 

PunjabKesari

ਸਾਬਕਾ ਭਾਰਤੀ ਕ੍ਰਿਕਟਰ ਅਤੇ ਕੁਮੈਂਟੇਟਰ ਅਕਾਸ਼ ਚੋਪੜਾ ਨਾਲ ਯੂਟਿਊਬ ਚੈਨਲ ’ਤੇ ਗੱਲ ਕਰਦੇ ਹੋਏ ਕੈਫ ਨੇ ਕਿਹਾ ਕਿ ਆਈਅਰ ਦਾ ਬਹੁਤ ਵੱਡਾ ਫੈਨ ਹਾਂ। ਪਹਿਲਾਂ ਤਾਂ ਉਹ ਘਰੇਲੂ ਕ੍ਰਿਕਟ ਤੋਂ ਆਇਆ ਹੈ ਜਿਥੇ ਉਸ ਨੇ ਕਈ ਸਾਲਾਂ ਤਕ ਖੇਡਿਆ ਹੈ। ਉਸ ਨੂੰ ਭਾਰਤ ਲਈ ਖੇਡਣ ਲਈ ਜਲਦੀ ਮੌਕਾ ਨਹੀਂ ਮਿਲਿਆ। ਉਸ ਨੇ ਆਈ.ਪੀ.ਐੱਲ. ’ਚ ਵੀ ਸਾਲਾਂ ਤਕ ਖੇਡਿਆ ਹੈ, ਬਹੁਤ ਦੌੜਾਂ ਬਣਾਈਆਂ ਹਨ ਜਿਸ ਤੋਂ ਬਾਅਦ ਉਹ ਟੀਮ ’ਚ ਆਇਆ। ਉਸ ਦਾ ਨਾਂ ਸਹੀ ਸਮੇਂ ’ਤੇ ਆਇਆ ਹੈ ਕਿਉਂਕਿ ਉਹ ਭੁੱਖਾ ਹੈ। ਉਹ ਘਰੇਲੂ ਕ੍ਰਿਕਟ ਤੋਂ ਅੱਕ ਚੁੱਕਾ ਹੈ ਅਤੇ ਭਾਰਤ ਲਈ ਖੇਡਣਾ ਚਾਹੁੰਦਾ ਹੈ। 

PunjabKesari

ਕੈਫ ਨੇ ਦੱਸਿਆ ਕਿ ਉਹ ਮਾਨਸਿਕ ਰੂਪ ਨਾਲ ਬਹੁਤ ਸੁਲਝਿਆ ਹੋਇਆ ਹੈ, ਉਸ ਨੇ ਆਪਣੀ ਖੇਡ ਅਤੇ ਆਪਣੀ ਭੂਮਿਕਾ ਬਾਰੇ ਚੰਗੀ ਤਰ੍ਹਾਂ ਸਮਝਿਆ ਹੈ। ਉਹ ਆਸਾਨਾ ਨਾਲ ਗੁੱਸੇ ’ਚ ਨਹੀਂ ਆਉਂਦਾ ਅਤੇ ਬੋਲਣ ਤੋਂ ਪਹਿਲਾਂ ਬਹੁਤ ਸੋਚਦਾ ਹੈ। ਉਸ ਨੇ ਆਈ.ਪੀ.ਐੱਲ. ’ਚ ਕਪਤਾਨੀ ਕਰਨ ਨਾਲ ਬਹੁਤ ਕੁਝ ਹਾਲਤ ਕੀਤਾ ਹੈ ਕਿਉਂਕਿ ਤੁਸੀਂ ਜ਼ਿੰਮੇਵਾਰੀ ਲੈਣਾ ਸਿੱਖਦੇ ਹੋ। ਜਦੋਂ ਤੋਂ ਉਹ ਕਪਤਾਨ ਬਣਿਆ ਹੈ, ਇਕ ਬਿਹਤਰ ਖਿਡਾਰੀ ਬਣ ਗਿਆ ਹੈ। ਭਾਰਤ ਨੂੰ ਨੰਬਰ 4 ’ਤੇ ਸ਼੍ਰੇਅਸ ਅਈਅਰ ਨਾਲੋਂ ਬਿਹਤਰ ਖਿਡਾਰੀ ਨਹੀਂ ਮਿਲੇਗਾ। 

PunjabKesari

ਜ਼ਿਕਰਯੋਗ ਹੈ ਕਿ ਅਈਅਰ ਨੇ ਸਾਲ 2017 ’ਚ ਇੰਟਰਨੈਸ਼ਨਲ ਕ੍ਰਿਕਟ ’ਚ ਕਦਮ ਰੱਖਿਆ ਸੀ। ਪਰ ਦੋ ਸਾਲਾਂ ਤੋਂ ਉਸ ਨੂੰ ਭਾਰਤ ਵਲੋਂ ਬਹੁਤਘੱਟ ਖੇਡਣ ਦਾ ਮੌਕਾ ਮਿਲਿਆ ਹੈ। ਹਾਲਾਂਕਿ ਪਿਛਲੇ ਸਾਲ ਹੋਏ ਵਿਸ਼ਵ ਕੱਪ ਤੋਂ ਬਾਅਦ ਹੀ ਉਹ ਟੀਮ ਦਾ ਨਿਯਮਿਤ ਮੈਂਬਰ ਹੈ। 


Rakesh

Content Editor

Related News