ਕਬੱਡੀ ਟੂਰਨਾਮੈਂਟ : ਨੈਸ਼ਨਲ ਸਟਾਈਲ ''ਚ ਫਰੀਦਕੋਟ ਦੀਆਂ ਲੜਕੀਆਂ ਨੇ ਮਾਰੀ ਬਾਜ਼ੀ

09/07/2018 8:39:15 AM

ਗੁਰੂਹਰਸਹਾਏ— ਗੁਰੂ ਰਾਮ ਦਾਸ ਸਟੇਡੀਅਮ ਵਿਚ ਕਰਵਾਇਆ ਗਿਆ 3 ਰੋਜ਼ਾ ਸਟੇਟ ਕਬੱਡੀ ਟੂਰਨਾਮੈਂਟ ਖਤਮ ਹੋ ਗਿਆ ਹੈ, ਜਿਸ 'ਚ ਮੁੱਖ ਮਹਿਮਾਨ ਦੇ ਰੂਪ ਵਿਚ ਖੇਡ ਮੰਤਰੀ ਪੰਜਾਬ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਹ ਟੂਰਨਾਮੈਂਟ 4 ਸਤੰਬਰ ਤੋਂ ਸ਼ੁਰੂ ਹੋ ਕੇ 6 ਸਤੰਬਰ ਤੱਕ ਚੱਲਿਆ, ਜਿਸ ਵਿਚ 22 ਜ਼ਿਲਿਆ ਦੀਆਂ 84 ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਸ਼ਹਿਰਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਹ ਟੂਰਨਾਮੈਂਟ  ਅੰਡਰ-20 ਲੈਵਲ 'ਤੇ ਸੀ, ਜਿਸ ਵਿਚ ਵੀਰਵਾਰ ਨੂੰ ਕੁਲ 17 ਮੈਚ ਕਰਵਾਏ ਗਏ ਤੇ 4 ਫਾਈਨਲ ਮੈਚ ਹੋਏ। 

ਫਾਈਨਲ ਮੁਕਾਬਲਾ ਫਰੀਦਕੋਟ ਦੀ ਟੀਮ ਦਾ ਅੰਮ੍ਰਿਤਸਰ ਦੀ ਟੀਮ ਨਾਲ, ਬਠਿੰਡਾ ਦੀ ਟੀਮ ਦਾ ਅੰਮ੍ਰਿਤਸਰ ਦੀ ਟੀਮ ਨਾਲ, ਅੰਮ੍ਰਿਤਸਰ ਦੀ ਟੀਮ ਦਾ ਸੰਗਰੂਰ ਦੀ ਟੀਮ ਨਾਲ ਅਤੇ ਕਪੂਰਥਲਾ ਦੀ ਟੀਮ ਦਾ ਸੰਗਰੂਰ ਦੀ ਟੀਮ ਨਾਲ ਹੋਇਆ, ਜਿਸ ਵਿਚ ਨੈਸ਼ਨਲ ਸਟਾਈਲ ਲੜਕੀਆਂ ਫਰੀਦੋਕਟ ਦੀ ਟੀਮ ਨੇ 54 ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ, ਅੰਮ੍ਰਿਤਸਰ ਦੀ ਟੀਮ ਨੇ 43 ਅੰਕ ਪ੍ਰਾਪਤ ਕਰ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ।

ਨੈਸ਼ਨਲ ਸਟਾਈਲ (ਲੜਕੇ) ਵਿਚ ਬਠਿੰਡਾ ਦੀ ਟੀਮ ਨੇ 54 ਅੰਕਾਂ ਨਾਲ ਪਹਿਲਾ ਅਤੇ ਅੰਮ੍ਰਿਤਸਰ ਦੀ ਟੀਮ ਨੇ 36 ਅੰਕਾਂ ਨਾਲ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਰਕਲ ਸਟਾਈਲ (ਲੜਕੀਆਂ) ਵਿਚ ਅੰਮ੍ਰਿਤਸਰ ਦੀ ਟੀਮ ਨੇ 35 ਅੰਕਾਂ ਨਾਲ ਪਹਿਲਾ ਅਤੇ ਸੰਗਰੂਰ ਦੀ ਟੀਮ ਨੇ 34 ਅੰਕਾਂ ਨਾਲ ਦੂਸਰਾ ਸਥਾਨ ਹਾਸਲ ਕੀਤਾ। ਸਰਕਲ ਸਟਾਈਲ (ਲੜਕੇ) ਵਿਚ ਕਪੂਰਥਲਾ ਦੀ ਟੀਮ ਨੇ 5 ਅੰਕ ਪ੍ਰਾਪਤ ਕਰ ਕੇ ਪਹਿਲਾ ਅਤੇ ਸੰਗਰੂਰ ਦੀ ਟੀਮ ਨੇ 4 ਅੰਕਾਂ ਨਾਲ ਦੂਸਰਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਖੇਡ ਮੰਤਰੀ ਵੱਲੋਂ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਰਵੀ ਸ਼ਰਮਾ, ਆਤਮਜੀਤ ਸਿੰਘ ਡੇਵਿਡ, ਸੀਮੂ ਪਾਸੀ, ਨਿਸ਼ੂ ਦਹੂਜਾ, ਹਰਜਿੰਦਰ ਹਾਂਡਾ ਤੇ ਗੋਰਾ ਜੱਟ ਆਦਿ ਮੌਜੂਦ ਸਨ।


Related News