GNDU ''ਚ ਸਟੁਡੈਂਟਸ ਦੇ 3 ਰੋਜ਼ਾ ਕਬੱਡੀ ਮੁਕਾਬਲੇ ਸ਼ੁਰੂ

04/25/2019 5:32:59 PM

ਸਪੋਰਟਸ ਡੈਸਕ— ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐੱਨ.ਡੀ.ਯੂ.) 'ਚ ਉਚੇਰੀ ਵਿਦਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਤਿੰਨ ਰੋਜ਼ਾ ਅੰਤਰ-ਵਿਭਾਗੀ ਖੇਡ ਮੁਕਾਬਲੇ ਬੁੱਧਵਾਰ ਨੂੰ ਸ਼ੁਰੂ ਕੀਤਾ ਗਏ। ਇਨ੍ਹਾਂ ਖੇਡ ਮੁਕਾਬਲਿਆਂ ਦਾ ਆਗਾਜ਼ ਕੈਂਪਸ ਸਪੋਰਟਸ ਇੰਚਾਰਜ ਪ੍ਰੋ ਅਮਨਦੀਪ ਸਿੰਘ ਸੈਨੀ ਨੇ ਕੀਤਾ। ਇਸ ਦੌਰਾਨ ਉਨ੍ਹ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਦੇ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਕਬੱਡੀ ਦੇ ਕੌਮਾਂਤਰੀ ਕੋਚ ਅਤੇ ਰੈਫਰੀ ਬਲਬੀਰ ਸਿੰਘ, ਕਬੱਡੀ ਕੋਚ ਰਾਮ ਸਿੰਘ ਨੇ ਰੈਫਰੀ ਦੀ ਭੂਮਿਕਾ ਨਿਭਾਈ ਅਤੇ ਖਿਡਾਰੀਆਂ ਨੂੰ ਕਬੱਡੀ ਦੀਆਂ ਬਾਰੀਕੀਆਂ ਦੀ ਜਾਣਕਾਰੀ ਦਿੱਤੀ।


Tarsem Singh

Content Editor

Related News