ਚੱਲਦੇ ਕਬੱਡੀ ਮੈਚ ''ਚ ਭਖ਼ ਗਿਆ ਮਾਹੌਲ ! ਜੰਮ ਕੇ ਹੋਈ ਗਾਲ਼ੀ-ਗਲੋਚ ਤੇ ਇਕ-ਦੂਜੇ ''ਤੇ ਵਰ੍ਹਾਈਆਂ ਕੁਰਸੀਆਂ
Friday, Jan 24, 2025 - 10:06 PM (IST)
ਬਠਿੰਡਾ (ਵੈੱਬਡੈਸਕ)- ਬਠਿੰਡਾ ਸ਼ਹਿਰ 'ਚ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਇੰਟਰ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ ਦੇ ਇਕ ਮੈਚ ਦੌਰਾਨ ਖਿਡਾਰਨਾਂ ਤੇ ਕੋਚ ਵਿਚਾਲੇ ਹੋਏ ਵਿਵਾਦ ਮਗਰੋਂ ਮਸਲਾ ਇੰਨਾ ਵਧ ਗਿਆ ਕਿ ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਕੁਰਸੀਆਂ ਵਰ੍ਹਾ ਦਿੱਤੀਆਂ।
ਇਹ ਵੀ ਪੜ੍ਹੋ- ਪੰਜਾਬ ਦੀ ਬਦਲ ਜਾਵੇਗੀ ਨੁਹਾਰ ! ਮਿਲ ਗਈ 426 ਕਰੋੜ ਦੀ ਗ੍ਰਾਂਟ
ਜਾਣਕਾਰੀ ਅਨੁਸਾਰ ਬਠਿੰਡਾ ਦੀ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਇੰਟਰ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ 2024-2025 ਦੌਰਾਨ ਬਿਹਾਰ ਤੇ ਤਾਮਿਲਨਾਡੂ ਦੀਆਂ ਮਹਿਲਾ ਟੀਮਾਂ ਵਿਚਾਲੇ ਖੇਡੇ ਜਾ ਰਹੇ ਮੁਕਾਬਲੇ 'ਚ ਖਿਡਾਰਨਾਂ ਤੇ ਕੋਚ ਵਿਚਾਲੇ ਵਿਵਾਦ ਹੋ ਗਿਆ। ਇਸ ਦੌਰਾਨ ਮਾਮਲਾ ਇੰਨਾ ਭਖ਼ ਗਿਆ ਕਿ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਮਗਰੋਂ ਕੁਰਸੀਆਂ ਚੱਲ ਗਈਆਂ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਖ਼ਬਰ ਨੇ ਪੰਜਾਬ 'ਚ ਬੈਠੇ ਮਾਪਿਆਂ ਦਾ ਤੋੜ'ਤਾ ਲੱਕ, ਟਰਾਲਾ ਚਲਾਉਂਦਿਆਂ ਇਕਲੌਤੇ ਪੁੱਤ ਦੀ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e