ਸੁਰਜੀਤ ਪਾਤਰ ਯਾਦਗਾਰੀ ਸਮਾਗਮ ਦੌਰਾਨ GNDU ਪਹੁੰਚੇ CM ਮਾਨ, ਮਾਂ ਬੋਲੀ ਲਈ ਦੇਖੋ ਕੀ ਬੋਲੇ

Tuesday, Jan 14, 2025 - 12:05 PM (IST)

ਸੁਰਜੀਤ ਪਾਤਰ ਯਾਦਗਾਰੀ ਸਮਾਗਮ ਦੌਰਾਨ GNDU ਪਹੁੰਚੇ CM ਮਾਨ, ਮਾਂ ਬੋਲੀ ਲਈ ਦੇਖੋ ਕੀ ਬੋਲੇ

ਅੰਮ੍ਰਿਤਸਰ- ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੁਰਜੀਤ ਪਾਤਰ ਯਾਦਗਾਰੀ ਸਮਾਗਮ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਸੁਰਜੀਤ ਪਾਤਰ ਬਾਰੇ ਲੋਕਾਂ ਨੂੰ ਜਾਣੂ ਕਰਵਾਉਂਦੀਆਂ ਕਿਹਾ ਕਿ ਸੁਰਜੀਤ ਪਾਤਰ ਨੇ ਪੰਜਾਬੀ ਕਵਿਤਾ ਨੂੰ ਨਵਾਂ ਰੂਪ ਦਿੱਤਾ ਹੈ ਅਤੇ ਕਈ ਭਾਸ਼ਾਵਾਂ 'ਚ ਉਨ੍ਹਾਂ ਦੀਆਂ ਕਵਿਤਾਵਾਂ ਦਾ ਅਨੁਵਾਦ ਵੀ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਜਦੋਂ ਮੈਂ ਕਾਲਾਕਾਰ ਖੇਤਰ 'ਚ ਆਇਆ ਤਾਂ ਮੈਂ ਪਾਤਰ ਸਾਬ੍ਹ ਤੋਂ ਪ੍ਰਰਿਤ ਹੋ ਕੇ ਬਹੁਤ ਕਵਿਤਾਵਾਂ ਲਿਖੀਆਂ ਹਨ। ਆਉਣ ਵਾਲੇ ਦਿਨਾਂ 'ਚ ਬੁੱਕ ਜਾਂ ਈ-ਬੁੱਕ ਰਿਲੀਜ਼ ਕਰਾਂਗਾ। ਉਨ੍ਹਾਂ ਕਿਹਾ ਕਿ ਇਕ ਵਾਰ ਸੁਰਜੀਤ ਪਾਤਰ ਨੂੰ ਆਪਣੀ ਲਿੱਖੀ ਕਵਿਤਾ ਸੁਣਾਈ ਸੀ, ਤਾਂ ਉਨ੍ਹਾਂ ਕਿਹਾ ਕਿ ਮੈਨੂੰ ਪਾਤਰ ਨੇ ਪੁੱਛਿਆ ਭਗਵੰਤ ਥੋੜੇ ਲਫ਼ਜ਼ਾ 'ਚ ਕੀ-ਕੀ ਲਿਖ ਦਿੱਤਾ, ਜਿਸ ਤੋਂ ਬਾਅਦ ਮੈਂ ਪ੍ਰਰਿਤ ਹੋ ਕੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ- ਪੰਜਾਬ 'ਚ 18 ਜਨਵਰੀ ਨੂੰ ਛੁੱਟੀ ਦਾ ਐਲਾਨ!

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕੋਲ ਸ਼ਾਇਰ, ਕਵੀ, ਲੇਖਕ, ਗਾਈਕ ਸਭ ਹਨ, ਜਿਸ ਕਾਰਨ ਪੰਜਾਬੀ ਵਿਰਸਾ ਮਸ਼ਹੂਰ ਵੀ ਹੈ। ਉਨ੍ਹਾਂ ਕਿਹਾ ਜੇਕਰ ਬਾਲੀਵੁੱਡ ਵਾਲਿਆਂ ਕੋਲ ਪੰਜਾਬੀ ਗੀਤ ਨਾ ਹੋਵੇ ਤਾਂ ਉਹ ਆਪਣੇ ਆਪ ਨੂੰ ਸਿਕਿਊਰ ਨਹੀਂ ਸਮਝਦੇ। ਉਨ੍ਹਾਂ ਕਿਹਾ ਸਾਰੀਆਂ ਭਾਸ਼ਾਵਾਂ ਆਉਣੀਆਂ ਚਾਹੀਦੀਆਂ ਹਨ ਪਰ ਮਾਂ ਬੋਲੀ ਸਭ ਨੂੰ ਆਉਣੀ ਚਾਹੀਦੀ ਹੈ, ਲੋਕ ਬੇਸ਼ੱਕ ਪੰਜਾਬ 'ਚੋਂ ਨਿਕਲੇ ਹੋਣ ਪਰ ਬਾਹਰ ਜਾ ਕੇ ਹਿੰਦੀ ਬੋਲਣ ਲੱਗ ਜਾਂਦੇ ਹਨ ਪਰ ਮੈਂ ਚਾਹੁੰਦਾ ਹਾਂ ਕਿ ਸਾਨੂੰ ਆਪਣੀ ਭਾਸ਼ਾ ਨਹੀਂ ਭੁਲਣੀ ਚਾਹੀਦੀ।

ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਆੜ੍ਹਤੀ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਉਨ੍ਹਾਂ ਕਿਹਾ ਜਦੋਂ ਮੈਂ ਮੁੱਖ ਮੰਤਰੀ ਵਜੋਂ ਇੰਜਾਰਜ ਸੰਭਾਲਿਆ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਗਿਆ ਸੀ , ਉੱਥੇ ਸਾਨੂੰ ਉਨ੍ਹਾਂ ਦੱਸਿਆ ਕਿ ਸਾਡੇ ਕੋਲ ਤਾਂ ਪੈਸੇ ਹੀ ਨਹੀਂ ਹਨ ਅਤੇ ਨਾ ਹੀ ਤਨਖਾਹਾਂ ਮਿਲ ਰਹੀਆਂ ਹਨ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ  ਪਟਿਆਲਾ ਯੂਨੀਵਰਸਿਟੀ ਲਈ 350 ਕਰੋੜ ਰੁਪਏ ਦਾ ਬਜਟ ਰੱਖਿਆ। ਉਨ੍ਹਾਂ ਕਿਹਾ ਜੇਕਰ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲੇਗੀ ਤਾਂ ਇਸ ਦਾ ਮਤਲਬ ਵਿੱਦਿਆ ਕਰਜ਼ੇ ਹੇਠ ਹੈ  ਅਤੇ ਫਿਰ ਯੂਨੀਵਰਸਿਟੀ ਤਰੱਕੀ ਕਿਵੇਂ ਕਰੇਗੀ। ਉਨ੍ਹਾਂ ਕਿਹਾ ਪੰਜਾਬ ਕੌਮ ਮਿਹਨਤੀ ਕੌਮ ਹੈ ਸਾਡੇ ਬਜ਼ੁਰਗਾਂ ਨੇ ਸਾਨੂੰ ਮਿਲ ਕੇ ਇਕ-ਦੂਜੇ ਨਾਲ ਖੜ੍ਹੇ ਹੋਣਾ ਸਿਖਾਇਆ ਹੈ।

ਇਹ ਵੀ ਪੜ੍ਹੋ-ਸਵਾਰੀਆਂ ਨਾਲ ਭਰੀ ਬੱਸ ਦਾ ਸਟੇਅਰਿੰਗ ਹੋਇਆ ਫੇਲ੍ਹ, ਦਰਖਤਾਂ ਨੂੰ ਤੋੜਦੀ ਗਈ ਬੱਸ, ਉੱਡੇ ਪਰਖੱਚੇ

ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਇਹ ਨਾ ਸੋਚੋ ਕਿ ਚਾਰ ਬੰਦੇ ਅੰਗ੍ਰੇਜ਼ੀ ਬੋਲਣ ਵਾਲੇ ਆ ਗਏ ਅਤੇ ਚਾਰ ਬੰਦੇ ਹਿੰਦੀ ਬੋਲਣ ਵਾਲੇ ਆ ਗਏ ਤਾਂ ਆਪਣੀ ਭਾਸ਼ਾ ਨੂੰ ਬਦਲ ਲਓ। ਪੰਜਾਬੀ ਆਮ ਭਾਸ਼ਾ ਨਹੀਂ ਹੈ ਇਹ ਬਹੁਤ ਵੱਡੀ ਭਾਸ਼ਾ ਹੈ। ਆਪਣੇ ਸਾਹਿਤਕਾਰਾਂ, ਵਿਰਸਾ, ਸ਼ਹੀਦਾਂ ਅਤੇ ਕੌਮ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ, ਜੋ ਲੋਕ ਕੌਮ ਨੂੰ ਯਾਦ ਰੱਖਦੇ ਹਨ ਉਹ ਜ਼ਿੰਦਾ ਰਹਿੰਦੇ ਹਨ। ਉਨ੍ਹਾਂ ਕਿਹਾ ਜਿੱਥੇ ਵੀ ਪੰਜਾਬੀ ਜਾਂਦੇ ਹਨ ਤਾਂ ਝੰਡੇ ਜ਼ਰੂਰ ਗੱਡੇ ਜਾਂਦੇ ਹਨ। ਸਾਨੂੰ ਪੰਜਾਬ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਸਾਡੀ ਨਵੀਂ ਪੀੜੀ ਕਾਇਮ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸੁਰਜੀਤ ਪਾਤਰ ਸਾਬ੍ਹ 'ਤੇ ਸੁਰਜੀਤ ਪਾਤਰ 74 ਏਥਿਕਲ ਏ. ਆਈ. ਯੂਨੀਵਰਸਿਟੀ 'ਚ ਸੈਂਟਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਹਰ ਸਹੂਲਤ ਨੂੰ ਪੂਰਾ ਕਰਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News