ਕਬੱਡੀ ਖੇਡਣ ਦੌਰਾਨ ਇਕ ਹੀ ਪਲ ''ਚ ਹੋਈ ਇਸ ਖਿਡਾਰੀ ਦੀ ਮੌਤ

04/03/2018 5:52:31 PM

ਨਵੀਂ ਦਿੱਲੀ (ਬਿਊਰੋ)— ਮਹਾਰਾਸ਼ਟਰ ਦੇ ਪੁਣੇ ਜ਼ਿਲੇ ਦੇ ਸ਼ਿਕਰਾਪੁਰ ਦੇ ਪਿੰਪਲੇ ਜਗਤਾਪ 'ਚ ਕਬੱਡੀ ਖੇਡਦੇ ਹੋਏ ਇਕ 14 ਸਾਲਾ ਨਾਬਾਲਗ ਦੀ ਮੌਤ ਹੋ ਗਈ। ਇਹ ਨਾਬਾਲਗ 9ਵੀਂ ਜਮਾਤ 'ਚ ਪੜ੍ਹਦਾ ਸੀ ਅਤੇ ਉਹ ਆਪਣੇ ਸਕੂਲ ਨਵੋਦਯ ਸਕੂਲ 'ਚ ਹੀ ਕਬੱਡੀ ਖੇਡ ਰਿਹਾ ਸੀ। ਨਾਬਾਲਗ ਦਾ ਨਾਂ ਗੌਰਵ ਵੇਤਾਲ ਸੀ ਜਿਸ ਦੀ ਖੇਡਦੇ-ਖੇਡਦੇ ਅਚਾਨਕ ਜ਼ਮੀਨ 'ਤੇ ਡਿੱਗਣ ਨਾਲ ਮੌਤ ਹੋ ਗਈ। 

ਹੁਣ ਇਸ ਪੂਰੀ ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਦਿਖਾਈ ਦਿੰਦਾ ਹੈ ਕਿ ਇਕ ਵਿਦਿਆਰਥੀ ਗੌਰਵ ਪਹਿਲਾ ਰੇਡ ਕਰਨ ਜਾਂਦਾ ਹੈ। ਫਿਰ ਉਹ ਵਾਪਸ ਆਉਂਦਾ ਹੈ ਅਤੇ ਸਾਹਮਣੇ ਵਾਲੇ ਖਿਡਾਰੀ ਦੇ ਰੇਡਰ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ। ਇਸ ਵਿਚਾਲੇ ਉਹ ਅਚਾਨਕ ਜ਼ਮੀਨ 'ਤੇ ਡਿੱਗ ਜਾਂਦਾ ਹੈ। ਗੌਰਵ ਦੇ ਡਿੱਗਦੇ ਹੀ ਦੂਜੇ ਖਿਡਾਰੀ ਤੁਰੰਤ ਕਬੱਡੀ ਖੇਡਣਾ ਰੋਕ ਦਿੰਦੇ ਹਨ ਅਤੇ ਉਹ ਜ਼ਮੀਨ 'ਤੇ ਡਿੱਗੇ ਗੌਰਵ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ਪਰ ਤੱਦ ਤੱਕ ਉਸ ਦੀ ਮੌਤ ਹੋ ਗਈ ਸੀ।


ਘਟਨਾ ਦਾ ਵੀਡੀਓ ਪੁਲਸ ਨੇ ਆਪਣੇ ਕੋਲ ਰਖ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਨਾਲ ਹੀ ਖੇਡ ਰਹੇ ਬੱਚਿਆਂ ਅਤੇ ਸਕੂਲ ਟੀਚਰ ਦਾ ਬਿਆਨ ਵੀ ਦਰਜ ਕੀਤਾ ਹੈ। ਸਕੂਲ ਟੀਚਰ ਨੇ ਆਪਣੇ ਬਿਆਨ 'ਚ ਦੱਸਿਆ ਕਿ ਖੇਡ ਤੋਂ ਪਹਿਲਾਂ ਗੌਰਵ ਪੂਰੀ ਤਰ੍ਹਾਂ ਫਿੱਟ ਸੀ।

ਜਦਕਿ ਸ਼ਿਰੂਰ ਦੇ ਸਰਕਾਰੀ ਹਸਪਤਾਲ 'ਚ ਡਾਕਟਰ ਪਾਟਿਲ ਨੇ ਪੋਸਟਮਾਰਟਮ ਰਿਪੋਰਟ 'ਚ ਮੌਤ ਦੀ ਵਜ੍ਹਾ ਹਾਰਟ ਅਟੈਕ ਦੱਸੀ ਹੈ। ਸਕੂਲ ਦੇ ਬੱਚੇ ਸਹਿਮੇ ਹੋਏ ਹਨ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸਕੂਲ ਇਸ ਘਟਨਾ ਦੇ ਬਾਅਦ ਬਚਾਅ ਦੀ ਸਥਿਤੀ 'ਚ ਲੱਗ ਰਿਹਾ ਹੈ ਕਿਉਂਕਿ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ 'ਚ ਮਾਮਲਾ ਦਰਜ ਕਰਾਇਆ ਗਿਆ ਹੈ। ਇਸ ਲਈ ਪੁਲਸ ਦੀ ਜਾਂਚ ਦੇ ਬਾਅਦ ਹੀ ਮਾਮਲੇ ਦੀ ਤਸਵੀਰ ਸਾਫ ਹੋ ਸਕੇਗੀ।


Related News