ਕਬੱਡੀ ਮਾਸਟਰਸ : ਭਾਰਤ ਨੇ ਕੀਨੀਆ ਨੂੰ 50-15 ਨਾਲ ਦਿੱਤੀ ਮਾਤ
Wednesday, Jun 27, 2018 - 06:59 PM (IST)

ਦੁਬਈ : ਸੈਮੀਫਾਈਨਲ 'ਚ ਸਥਾਨ ਪੱਕਾ ਕਰ ਚੁੱਕੇ ਵਿਸ਼ਵ ਚੈਂਪੀਅਨ ਭਾਰਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਕੀਨੀਆ ਨੂੰ 50-15 ਨਾਲ ਮਾਤ ਦੇ ਕੇ 6 ਦੇਸ਼ਾਂ ਦੇ ਕਬੱਡੀ ਮਾਸਟਰਸ ਟੂਰਨਾਮੈਂਟ 'ਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਭਾਰਤ ਨੇ ਅੱਧੇ ਸਮੇਂ ਤੱਕ 29-5 ਦੀ ਬੜ੍ਹਤ ਬਣਾ ਲਈ ਸੀ। ਭਾਰਤ ਨੂੰ ਚੁਣੌਤੀ ਦੇਣ ਦੀ ਹਿੰਮਤ ਕੀਨੀਆ ਦੇ ਕੋਲ ਹੀ ਸੀ ਅਤੇ ਉਸਨੇ ਨੇ ਵੀ ਮੈਚ 'ਚ ਸਰੈਂਡਰ ਕਰ ਦਿੱਤਾ। ਭਾਰਤ ਦੇ ਲਈ ਸਟਾਰ ਰੇਡਰ ਰਾਹੁਲ ਚੌਧਰੀ ਨੇ 8 ਅਤੇ ਪ੍ਰਦੀਪ ਨਰਵਾਲ ਨੇ 9 ਅੰਕ ਇਕੱਠੇ ਕੀਤੇ। ਕੀਨੀਆ ਦੀ ਟੂਰਨਾਮੈਂਟ 'ਚ ਮੁਹਿੰਮ ਬਿਨਾ ਕਿਸੇ ਜਿੱਤ ਦੇ ਨਾਲ ਖਤਮ ਹੋਈ। ਭਾਰਤ ਦਾ ਸੈਮੀਫਾਈਨਲ 'ਚ ਕੋਰੀਆ ਨਾਲ ਮੁਕਾਬਲਾ ਹੋਵੇਗਾ। ਸੈਮੀਫਾਈਨਲ 'ਚ ਜਗ੍ਹਾ ਬਣਾ ਚੁੱਕੇ ਇਰਾਨ ਨੇ ਅਰਜਨਟੀਨਾ ਨੂੰ 57-27 ਨਾਲ ਹਰਾ ਕੇ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਅਰਜਨਟੀਨਾ ਦੀ ਵੀ ਟੂਰਨਾਮੈਂਟ 'ਚ ਮੁਹਿੰਮ ਬਿਨਾ ਕਿਸੇ ਜਿੱਤ ਦੇ ਨਾਲ ਖਤਮ ਹੋਈ।