IPKL : ਮੁੰਬਈ-ਚੇਨਈ ਨੇ ਖੇਡਿਆ ਸੀਜ਼ਨ ਦਾ ਪਹਿਲਾ ਟਾਈ

Sunday, May 19, 2019 - 04:52 PM (IST)

IPKL : ਮੁੰਬਈ-ਚੇਨਈ ਨੇ ਖੇਡਿਆ ਸੀਜ਼ਨ ਦਾ ਪਹਿਲਾ ਟਾਈ

ਪੁਣੇ— ਚੇਨਈ ਚੈਲੰਜਰਜ਼ ਅਤੇ ਮੁੰਬਈ ਇੰਡੀਅਨਜ਼ ਚੇ ਰਾਜੇ ਨੇ ਪਾਰਲੇ ਇੰਡੋ-ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ (ਆਈ.ਪੀ.ਕੇ.ਐੱਲ.) ਦੇ ਪਹਿਲੇ ਸੀਜ਼ਨ ਦਾ ਪਹਿਲਾ ਟਾਈ ਮੈਚ ਖੇਡਿਆ। ਬਾਲੇਵਾੜੀ ਸਪੋਰਟਸ ਕੰਪਲੈਕਸ 'ਚ ਖੇਡੇ ਗਏ ਇਸ ਮੈਚ 'ਚ ਦੋਹਾਂ ਟੀਮਾਂ ਦਾ ਸਕੋਰ 34-34 ਨਾਲ ਬਰਾਬਰ ਰਿਹਾ। ਚੌਥੇ ਕੁਆਰਟਰ ਦੇ ਆਖਰੀ ਕੁਝ ਪਲਾਂ ਤਕ ਮੁੰਬਈ ਦੀ ਟੀਮ ਅੱਗੇ ਸੀ ਪਰ ਚੇਨਈ ਨੇ ਲਗਾਤਾਰ ਅੰਕ ਲੈ ਕੇ ਮੈਚ ਨੂੰ ਟਾਈ ਕਰਾ ਲਿਆ। ਆਖਰੀ ਰੇਡ ਤੱਕ ਮੁੰਬਈ ਇਕ ਅੰਕ ਤੋਂ ਅੱਗੇ ਸੀ, ਪਰ ਚੇਨਈ ਨੇ ਮੁੰਬਈ ਦੇ ਰੇਡਰ ਨੂੰ ਦਬੋਚ ਕੇ ਮੈਚ ਟਾਈ ਕਰਾ ਲਿਆ। ਚੇਨਈ ਲਈ ਨਾਮਦੇਵ ਇਸਵਾਲਕਰ ਨੇ ਸਭ ਤੋਂ ਜ਼ਿਆਦਾ 6 ਅੰਕ ਲਏ। ਮੁੰਬਈ ਲਈ ਕਰਮਬੀਰ ਨੇ 7 ਅੰਕ ਜੁਟਾਏ।


author

Tarsem Singh

Content Editor

Related News