ਕਬੱਡੀ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਕੀਤਾ ਗਿਆ ਸਨਮਾਨਤ
Tuesday, Jul 02, 2019 - 02:57 PM (IST)

ਸਪੋਰਟਸ ਡੈਸਕ— ਬੋਕਾਰੋ ਜ਼ਿਲਾ ਕਬੱਡੀ ਸੰਘ ਵੱਲੋਂ ਸੈਕਟਰ ਅੱਠ ਦੇ ਕਮਿਊਨਿਟੀ ਸੈਂਟਰ ਦੇ ਮੈਦਾਨ 'ਚ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਕਬੱਡੀ ਫੈਡਰੇਸ਼ਨ ਆਫ ਝਾਰਖੰਡ ਦੇ ਸਕੱਤਰ ਵਿਪਿਨ ਕੁਮਾਰ ਸਿੰਘ ਨੇ ਪ੍ਰੋਗਰਾਮ ਦਾ ਸ਼ੁੱਭਆਰੰਭ ਕੀਤਾ। ਉਨ੍ਹਾਂ ਕਿਹਾ ਕਿ ਕਬੱਡੀ ਭਾਰਤੀ ਖੇਡ ਹੈ ਪਰ ਅੱਜ ਇਸ ਦੀ ਵਿਸ਼ਵ ਪੱਧਰੀ ਪਛਾਣ ਹੈ। ਇਸ ਦੇ ਜ਼ਰੀਏ ਕਬੱਡੀ ਖਿਡਾਰੀ ਦੇਸ਼-ਦੁਨੀਆ 'ਚ ਆਪਣੀ ਅਲਗ ਪਛਾਣ ਬਣਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਦੁਮਕਾ 'ਚ ਝਾਰਖੰਡ ਰਾਜ ਜੂਨੀਅਰ ਕਬੱਡੀ ਪ੍ਰਤੀਯੋਗਿਤਾ 'ਚ ਬੋਕਾਰੋ ਜ਼ਿਲਾ ਬਾਲਕ ਵਰਗ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜੇਤੂ ਦਾ ਮਾਣ ਹਾਸਲ ਕੀਤਾ। ਜਦਕਿ ਬਾਲਿਕਾ ਵਰਗ ਟੀਮ 'ਚ ਉੱਪ ਜੇਤੂ ਰਹੀ। ਇਸ ਦੌਰਾਨ ਬੋਕਾਰੋ ਟੀਮ ਬਾਲਕ ਅਤੇ ਬਾਲਿਕਾ ਵਰਗ ਦੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਗਿਆ। ਮੌਕੇ 'ਤੇ ਗੋਪਾਲ ਠਾਕੁਰ, ਸੁਸ਼ੀਲ ਕੁਮਾਰ, ਪ੍ਰੇਮ ਪ੍ਰਕਾਸ਼, ਲਖੀ ਕਾਂਤ, ਨਵਨੀਤ ਸੋਨੂੰ, ਜੈ ਪ੍ਰਕਾਸ਼ ਯਾਦਵ, ਸੰਜੇ, ਜੀਅ ਲਾਲ, ਸਰੋਜ ਅਤੇ ਨਿਤੇਸ਼ ਰੰਜਨ ਆਦਿ ਹਾਜ਼ਰ ਸਨ।