ਕਬੱਡੀ ਕੱਪ ਦੀਆਂ ਤਿਆਰੀਆਂ ਨੂੰ ਲੈ ਕੇ ਚਰਚਾ
Thursday, Feb 14, 2019 - 10:53 AM (IST)

ਬਠਿੰਡਾ— ਕਬੱਡੀ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਦੀਆਂ ਖੇਡਾਂ 'ਚ ਆਪਣਾ ਖਾਸ ਸਥਾਨ ਰਖਦੀ ਹੈ। ਕਬੱਡੀ ਦੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਤਹਿਤ ਜ਼ਿਲਾ ਪ੍ਰਸ਼ਾਸਨ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਕਬੱਡੀ ਕੱਪ 26 ਤੋਂ 27 ਫਰਵਰੀ ਨੂੰ ਕਰਵਾਏ ਜਾ ਰਹੇ ਹਨ। ਇਸ ਸਬੰਧ 'ਚ ਬਲਾਕ ਵਿਕਾਸ ਪੰਚਾਇਤ ਦਫਤਰ ਫੂਲ 'ਚ ਕਬੱਡੀ ਕੱਪ ਦੀ ਤਿਆਰੀਆਂ ਦੀ ਹੋਈ ਮੀਟਿੰਗ ਹੋਈ। 15 ਜ਼ੋਨਾਂ ਤੋਂ ਕਬੱਡੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਸਬੰਧੀ ਦੱਸਿਆ ਗਿਆ ਕਿ ਹਰ ਪੰਚਾਇਤ ਜ਼ੋਨ ਤੋਂ 55 ਕਿਲੋਭਾਰ ਅਤੇ ਕਬੱਡੀ ਪੰਜਾਬ ਸਟਾਈਲ ਓਪਨ ਦੇ ਖਿਡਾਰੀ ਹਿੱਸਾ ਲੈ ਸਕਣਗੇ। ਇਸ ਤੋਂ ਇਲਾਵਾ ਰਸਾਕਸ਼ੀ, ਗੋਲਾ ਸੁੱਟਣ, ਦੌੜ ਦੀਆਂ ਖੇਡਾਂ 'ਚ ਮਹਿਲਾਵਾਂ ਅਤੇ ਮਰਦ ਹਿੱਸਾ ਲੈਣਗੇ।