ਸੀਨੀਅਰ ITI ਟੀਮ ਨੇ ਜਿੱਤਿਆ ਕਬੱਡੀ ਮੈਚ
Thursday, Mar 28, 2019 - 11:38 AM (IST)

ਹਮੀਰਪੁਰ— ਕਬੱਡੀ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਦੀ ਹਰਮਨ ਪਿਆਰੀ ਖੇਡ ਹੈ। ਕਬੱਡੀ ਦੇ ਅਕਸਰ ਕਈ ਟੂਰਨਾਮੈਂਟ ਹੁੰਦੇ ਰਹਿੰਦੇ ਹਨ। ਇਸ ਤਹਿਤ ਬੁੱਧਵਾਰ ਨੂੰ ਜਿਓਤਸਨਾ ਆਈ.ਟੀ.ਆਈ. ਲੋਹਾਰੀ 'ਚ ਕਬੱਡੀ ਦੇ ਮੈਚ ਆਈ.ਟੀ.ਆਈ. ਅਤੇ ਜੈ ਭਾਰਤੀ ਕਾਲਜ ਆਫ ਐਜੁਕੇਸ਼ਨ ਵਿਚਾਲੇ ਕਰਵਾਏ ਗਏ। ਪ੍ਰਬੰਧ ਨਿਰਦੇਸ਼ਕ ਜੇ.ਕੇ. ਚੌਹਾਨ ਨੇ ਟੀਮਾਂ ਦੀ ਜਾਣ-ਪਛਾਣ ਕਰਾਈ ਅਤੇ ਕਬੱਡੀ ਖੇਡ ਦੀ ਸ਼ੁਰੂਆਤ ਕਰਾਈ।
ਉਨ੍ਹਾਂ ਕਿਹਾ ਕਿ ਆਈ.ਟੀ.ਆਈ. ਲੋਹਾਰੀ 'ਚ ਨਿਯਮਿਤ ਤੌਰ 'ਤੇ ਸਪੋਰਟਸ ਈਵੈਂਟ ਹੁੰਦੇ ਰਹਿੰਦੇ ਹਨ ਜਿਸ 'ਚ ਖਿਡਾਰੀਆਂ ਦਾ ਸਰੀਰਕ, ਮਾਨਸਿਕ, ਮਨੋਵਿਗਿਆਨਕ ਅਤੇ ਬੌਧਿਕ ਵਿਕਾਸ ਹੁੰਦਾ ਹੈ। ਕਬੱਡੀ ਦਾ ਮੈਚ ਆਈ.ਟੀ.ਆਈ. ਜੂਨੀਅਰ ਅਤੇ ਆਈ.ਟੀ.ਆਈ. ਸੀਨੀਅਰ ਦੇ ਵਿਚਾਲੇ ਖੇਡਿਆ ਗਿਆ ਜਿਸ 'ਚ ਸੀਨੀਅਰ ਟੀਮ ਜੇਤੂ ਬਣੀ। ਇਲੈਕਟ੍ਰਿਸ਼ੀਅਨ ਟਰੇਡ ਦੇ ਅਤੁਲ ਕਟੋਚ ਨੂੰ ਕਬੱਡੀ ਦਾ ਸਰਵਸ੍ਰੇਸ਼ਠ ਖਿਡਾਰੀ ਐਲਾਨਿਆ ਗਿਆ। ਖਿਡਾਰੀਆਂ ਦਾ ਉਤਸ਼ਾਹਤ ਦੇਖਣ ਯੋਗ ਸੀ। ਸਾਰੇ ਖਿਡਾਰੀਆਂ ਨੇ ਖੂਬ ਆਨੰਦ ਮਾਣਿਆ। ਟੀਮ ਪ੍ਰਬੰਧਕ ਜੇ.ਕੇ. ਚੌਹਾਨ ਨੇ ਜੇਤੂ ਟੀਮਾਂ ਨੂੰ ਟਰਾਫੀਆ ਦੇ ਕੇ ਸਨਮਾਨਤ ਕੀਤਾ।