ਧੋਨੀ ਗੇਂਦਬਾਜ਼ਾਂ ਤੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਵਾਉਣਾ ਜਾਣਦੇ ਹਨ : ਗੌਤਮ

Monday, Mar 29, 2021 - 06:39 PM (IST)

ਧੋਨੀ ਗੇਂਦਬਾਜ਼ਾਂ ਤੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਵਾਉਣਾ ਜਾਣਦੇ ਹਨ : ਗੌਤਮ

ਸਪੋਰਟਸ ਡੈਸਕ— ਚੇਨਈ ਸੁਪਰਕਿੰਗਜ਼ (ਸੀ. ਐੱਸ. ਕੇ.) ਦੇ ਹਰਫ਼ਨਮੌਲਾ ਕੇ. ਗੌਤਮ ਨੇ ਸੀ. ਐੱਸ. ਕੇ. ਵੈੱਬਸਾਈਟ ਨੂੰ ਕਿਹਾ, ‘‘ਗੇਂਦਬਾਜ਼ਾਂ ਨੂੰ ਮਹਿੰਦਰ ਸਿੰਘ ਧੋਨੀ (ਮਾਹੀ) ਦੀ ਅਗਵਾਈ ’ਚ ਖੇਡਣਾ ਇਸ ਲਈ ਪਸੰਦ ਹੈ ਕਿਉਂਕਿ ਉਹ ਇਕ ਗੇਂਦਬਾਜ਼ ਦੇ ਮਜ਼ਬੂਤ ਪੱਖ ਨੂੰ ਜਾਣਦੇ ਹਨ ਤੇ ਉਹ ਉਸ ਤੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਉਣਾ ਵੀ ਜਾਣਦੇ ਹਨ।’’ ਕਰਨਾਟਕ ਦੇ ਇਸ ਕ੍ਰਿਕਟਰ ਨੇ ਕਿਹਾ ਕਿ ਧੋਨੀ ਦੀ ਕਪਤਾਨੀ ’ਚ ਖੇਡਣਾ ਉਨ੍ਹਾਂ ਲਈ ਸੁਫ਼ਨੇ ਦੇ ਸੱਚ ਹੋਣ ਜਿਹਾ ਹੈ। ਉਹ ਪਹਿਲਾਂ ਪੰਜਾਬ ਕਿੰਗਜ਼ ਵੱਲੋਂ ਖੇਡ ਚੁੱਕੇ ਹਨ। ਉਨ੍ਹਾਂ ਕਿਹਾ, ‘‘ਮੈਨੂੰ ਸੀ. ਐੱਸ. ਕੇ. ਜਿਹੀ ਟੀਮ ਲਈ ਖੇਡਣ ’ਚ ਕਿਸੇ ਵੀ ਤਰ੍ਹਾਂ ਦੀ ਉਮੀਦਾਂ ਦਾ ਦਬਾਅ ਮਹਿਸੂਸ ਨਹੀਂ ਹੁੰਦਾ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News