ਜੋਤੀ ਯਾਦਵ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ''ਚ

10/31/2019 10:00:33 AM

ਸਪੋਰਟਸ ਡੈਸਕ— ਭਾਰਤ ਦੀ ਜੋਤੀ ਯਾਦਵ ਵਿਸ਼ਵ ਅੰਡਰ-23 ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚ ਗਈ ਜਿਨ੍ਹਾਂ ਨੇ ਮੋਲਦੋਵਾ ਦੀ ਮਾਰੀਆ ਲਿਓਰੇਡਾ ਨੂੰ 50 ਕਿਲੋਵਰਗ 'ਚ ਹਰਾਇਆ। ਇਸ ਤੋਂ ਪਹਿਲਾਂ ਉਸ ਨੇ ਬੇਲਾਰੂਸ ਦੀ ਤਾਤਸੀਆਨਾ ਯਾਫ੍ਰੇਮੇਨਕਾ ਨੂੰ 6-1 ਨਾਲ ਹਰਾਇਆ ਸੀ। ਹੁਣ ਜੋਤੀ ਦਾ ਸਾਹਮਣਾ ਜਾਪਾਨ ਦੀ ਕਿਕਾ ਕਗਾਤਾ ਨਾਲ ਹੋਵੇਗਾ।

ਭਾਰਤ ਦੀ ਰਾਣੀ ਰਾਣਾ ਨੂੰ ਅਮਰੀਕਾ ਦੀ ਡੋਮਿਨਿਕ ਓਲੀਵੀਆ ਪਾਰਿਸ਼ ਨੇ 6-0 ਨਾਲ ਹਰਾਇਆ। ਜਦਕਿ ਸੁਮਨ ਨੂੰ ਚੀਨ ਦੀ ਯਿੰਗਿਗ ਵਾਂਗ ਨੇ 6-4 ਨਾਲ ਹਰਾਇਆ ਸੀ। ਪੂਜਾ ਯਾਦਵ 59 ਕਿਲੋਵਰਗ 'ਚ ਚੋਟੀ ਦਾ ਦਰਜਾ ਪ੍ਰਾਪਤ ਟੀਆਨਾ ਗ੍ਰੇਸ ਕੇਨੇਟ ਤੋਂ 2-6 ਨਾਲ ਹਾਰ ਗਈ। ਇਸ ਤੋਂ ਪਹਿਲਾਂ ਰਵਿੰਦਰ ਨੇ 61 ਕਿਲੋਵਰਗ 'ਚ ਯੂਰਪੀ ਚੈਂਪੀਅਨ ਆਰਮੇਨੀਆ ਦੇ ਅਰਨਸ ਐੱਚ ਨੂੰ 4-3 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ।


Tarsem Singh

Content Editor

Related News