ਚੋਣ ਕਰਨ ਬਹਾਨੇ ਨਾਬਾਲਗ ਟੈਨਿਸ ਖਿਡਾਰੀ ਨਾਲ ਕੋਚ ਕਰਦਾ ਰਿਹਾ ਜਬਰ-ਜ਼ਿਨਾਹ, ਇੰਝ ਹੋਇਆ ਖ਼ੁਲਾਸਾ

Wednesday, Jun 02, 2021 - 03:50 PM (IST)

ਚੋਣ ਕਰਨ ਬਹਾਨੇ ਨਾਬਾਲਗ ਟੈਨਿਸ ਖਿਡਾਰੀ ਨਾਲ ਕੋਚ ਕਰਦਾ ਰਿਹਾ ਜਬਰ-ਜ਼ਿਨਾਹ, ਇੰਝ ਹੋਇਆ ਖ਼ੁਲਾਸਾ

ਸਪੋਰਟਸ ਡੈਸਕ— ਜੈਪੁਰ ਦੇ ਖੇਡ ਟ੍ਰੇਨਿੰਗ ਸੈਂਟਰ ’ਚ ਇਕ ਲਾਨ ਟੈਨਿਸ ਕੋਚ ਨੇ ਘਰੇਲੂ ਟੂਰਨਾਮੈਂਟ ਲਈ ਚੋਣ ਦੇ ਬਹਾਨੇ ਇਕ 17 ਸਾਲਾ ਖਿਡਾਰੀ ਦੇ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕੁੜੀ ਦੀ ਸ਼ਿਕਾਇਤ ਮੁਤਾਬਕ ਕੋਚ ਗੌਰਾਂਗ ਨਲਵਾਯਾ ਉਸ ਨੂੰ ਜੈਪੁਰ ਦੇ ਸਵਾਈ ਮਾਨ ਸਿੰਘ (ਐੱਸ. ਐੱਮ. ਐੱਸ.) ਸਟੇਡੀਅਮ ’ਚ ਟ੍ਰੇਨਿੰਗ ਦੇਣ ਤੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਲਈ ਬੁਲਾਉਂਦਾ ਸੀ।
ਇਹ ਵੀ ਪੜ੍ਹੋ : ਜਨਮ ਦਿਨ ’ਤੇ ਖ਼ਾਸ : ਗੇਂਦਬਾਜ਼ ਤੋਂ ਦੁਨੀਆ ਦੇ ਮਹਾਨ ਬੱਲੇਬਾਜ਼ ਬਣੇ ਸਮਿਥ, ਇਕ ਗ਼ਲਤੀ ਨੇ ਕੀਤਾ ਦਾਗ਼ਦਾਰ

ਪੁਲਸ ਨੇ ਕਿਹਾ ਕਿ ਕੋਚ ਨੇ ਉਦੈਪੁਰ ’ਚ ਇਕ ਟੂਰਨਾਮੈਂਟ ਲਈ ਕੁੜੀ ਨੂੰ ਸਿਲੈਕਟ ਕਰਨ ਦੇ ਬਹਾਨੇ ਉਸ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕੀਤਾ। ਪੁਲਸ ਅਧਿਕਾਰੀ ਸਰੋਜ ਧਯਾਲ ਨੇ ਕਿਹਾ, ਕੋਚ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਗੌਰਾਂਗ ਨੂੰ ਮੰਗਲਵਾਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਕਿਹਾ ਕਿ ਗੌਰਾਂਗ ਨਲਵਾਯਾ 2012 ਤੋਂ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਕੇਂਦਰ ’ਚ ਸੇਵਾ ਦੇ ਰਿਹਾ ਹੈ। ਉਕਤ ਕੁੜੀ ਨੇ 2019 ’ਚ ਉੱਥੇ ਸਿਖਲਾਈ ਸ਼ੁਰੂ ਕੀਤੀ ਸੀ ਤੇ ਜੈਪੁਰ ਦੇ ਬਾਹਰ ਕਈ ਟੂਰਨਾਮੈਂਟ ’ਚ ਹਿੱਸਾ ਲਿਆ।
ਇਹ ਵੀ ਪੜ੍ਹੋ : ਬੇਹੱਦ ਖ਼ੂਬਸੂਰਤ ਹੈ ਸ਼ਾਕਿਬ ਅਲ ਹਸਨ ਦੀ ਵਾਈਫ਼, ਤਸਵੀਰਾਂ ਦੇਖਣ ਤੋਂ ਖ਼ੁਦ ਨੂੰ ਰੋਕ ਨਹੀ ਸਕੋਗੇ ਤੁਸੀਂ

ਇੰਝ ਹੋਇਆ ਖ਼ੁਲਾਸਾ
ਜਬਰ-ਜ਼ਿਨਾਹ ਪੀੜਤ ਕੁੜੀ ਨੂੰ ਸਵਾਈ ਮਾਨ ਸਿੰਘ ਸਟੇਡੀਅਮ ’ਚ ਕੋਚਿੰਗ ਦਿੱਤੀ ਜਾ ਰਹੀ ਸੀ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮਾਤਾ-ਪਿਤਾ ਨੇ ਨਾਬਾਲਗਾ ਦੇ ਵਿਵਹਾਰ ’ਚ ਬਦਲਾਅ ਦੇਖਿਆ ਤੇ ਉਸ ਤੋਂ ਪੁੱਛਗਿੱਛ ਕੀਤੀ। ਉਸ ਨੇ ਆਪਣੀ ਚੁੱਪੀ ਤੋੜੀ ਤੇ ਆਪਣੇ ਮਾਤਾ-ਪਿਤਾ ਨੂੰ ਆਪਣੇ ਨਾਲ ਹੋਏ ਇਸ ਜਬਰ-ਜ਼ਿਨਾਹ ਦੇ ਬਾਰੇ ਦੱਸਿਆ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News