ਜਸਟਿਨ ਲੈਂਗਰ ਅਤੇ ਰਾਈਲੀ ਥਾਮਸਨ ‘ਆਸਟਰੇਲੀਆਈ ਕ੍ਰਿਕਟ ਹਾਲ ਆਫ ਫੇਮ’ ’ਚ ਸ਼ਾਮਲ
Thursday, Jan 27, 2022 - 05:58 PM (IST)
ਮੈਲਬੌਰਨ (ਭਾਸ਼ਾ)- ਸਾਬਕਾ ਸਲਾਮੀ ਬੱਲੇਬਾਜ਼ ਅਤੇ ਸੀਨੀਅਰ ਪੁਰਸ਼ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਨੂੰ ਮਹਿਲਾ ਕ੍ਰਿਕਟਰ ਰਾਈਲੀ ਥਾਮਸਨ ਦੇ ਨਾਲ ‘ਆਸਟਰੇਲੀਆਈ ਕ੍ਰਿਕਟ ਹਾਲ ਆਫ ਫੇਮ’ ਵਿਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਓਲੰਪਿਕ ਤਮਗਾ ਜੇਤੂਆਂ ਨੂੰ ਪੋਡੀਅਮ ’ਤੇ ਬਿਨਾਂ ਮਾਸਕ ਜਾਣ ਦੀ ਮਿਲੀ ਇਜਾਜ਼ਤ, ਜਾਣੋ ਵਜ੍ਹਾ
ਲੈਂਗਰ ਇਕ ਖਿਡਾਰੀ ਦੇ ਰੂਪ ਵਿਚ ਬਹੁਤ ਸਫ਼ਲ ਰਹੇ ਅਤੇ ਟੈਸਟ ਕ੍ਰਿਕਟ ਵਿਚ ਉਨ੍ਹਾਂ ਨੇ ਮੈਥਿਊ ਹੇਡਨ ਦੇ ਨਾਲ ਸਫ਼ਲ ਸਲਾਮੀ ਜੋੜੀ ਬਣਾਈ ਸੀ। ਉਥੇ ਹੀ ਸਾਬਕਾ ਤੇਜ਼ ਗੇਂਦਬਾਜ਼ ਰਾਈਲੀ (76) ਨੇ ਚਾਰ ਵਾਰ ਆਸਟਰੇਲੀਆਈ ਮਹਿਲਾ ਟੀਮ ਦੀ ਕਪਤਾਨੀ ਕੀਤੀ ਸੀ। ‘ਆਸਟਰੇਲੀਅਨ ਕ੍ਰਿਕਟ ਹਾਲ ਆਫ ਫੇਮ’ ਦੀ ਸਥਾਪਨਾ 1996 ਵਿਚ ਹੋਈ ਸੀ। ਰਾਈਲੀ ਇਸ ਵਿਚ ਸ਼ਾਮਲ ਹੋਣ ਵਾਲੀ 58ਵੀਂ ਅਤੇ ਲੈਂਗਰ 59ਵੇਂ ਖਿਡਾਰੀ ਬਣੇ।
ਇਹ ਵੀ ਪੜ੍ਹੋ: ਹਾਰਦਿਕ ’ਤੇ ਚੜ੍ਹਿਆ ‘ਪੁਸ਼ਪਾ’ ਦਾ ਖ਼ੁਮਾਰ, ਨਾਨੀ ਨਾਲ ‘ਸ਼੍ਰੀਵੱਲੀ’ ’ਤੇ ਕੀਤਾ ਡਾਂਸ (ਵੀਡੀਓ)