ਮੌਕੇ ਦਾ ਲਾਹਾ ਲੈਣ ਦੀ ਫਿਰਾਕ ''ਚ ਭਾਰਤੀ ਟੀਮ : ਲੈਂਗਰ

Wednesday, Dec 05, 2018 - 03:16 PM (IST)

ਮੌਕੇ ਦਾ ਲਾਹਾ ਲੈਣ ਦੀ ਫਿਰਾਕ ''ਚ ਭਾਰਤੀ ਟੀਮ : ਲੈਂਗਰ

ਐਡੀਲੇਡ— ਕੋਚ ਜਸਟਿਨ ਲੈਂਗਰ ਨੇ ਕਿਹਾ ਕਿ ਆਸਟਰੇਲੀਆ ਦੇ ਵਿਵਾਦਾਂ 'ਚ ਘਿਰੇ ਹੋਣ ਦੇ ਕਾਰਨ ਭਾਰਤੀ ਟੀਮ ਮੌਕੇ ਦਾ ਲਾਹਾ ਲੈਣ ਦੀ ਫਿਰਾਕ 'ਚ ਹੋਵੇਗੀ ਪਰ ਉਸ 'ਤੇ ਚਾਰ ਟੈਸਟ ਮੈਚਾਂ ਦੀ ਸੀਰੀਜ਼ 'ਚ ਚੰਗੇ ਪ੍ਰਦਰਸ਼ਨ ਦਾ ਕਾਫੀ ਦਬਾਅ ਰਹੇਗਾ। ਲੈਂਗਰ ਨੇ ਆਸਟਰੇਲੀਆਈ ਰੇਡੀਓ ਚੈਨਲ ਸੇਂਸ ਵਾਟਲੇ ਨੂੰ ਕਿਹਾ, ''ਭਾਰਤੀ ਟੀਮ ਨੇ ਸ਼ਿਕਾਰ ਨੂੰ ਸੁੰਘ ਲਿਆ ਹੈ। ਠੀਕ ਉਸੇ ਤਰ੍ਹਾਂ ਜਿਵੇਂ 2001 'ਚ ਆਸਟਰੇਲੀਆਈ ਕ੍ਰਿਕਟ ਟੀਮ ਨੇ ਕੀਤਾ ਸੀ। ਅਸੀਂ ਭਾਰਤ 'ਚ ਜਿੱਤਣ ਤੋਂ ਮਾਮੂਲੀ ਫਰਕ ਨਾਲ ਖੁੰਝੇ ਗਏ ਅਤੇ 2004 'ਚ ਅਸੀਂ ਜਿੱਤ ਦਰਜ ਕੀਤੀ।'' ਉਨ੍ਹਾਂ ਕਿਹਾ, ''ਤੁਸੀਂ ਉਨ੍ਹਾਂ ਪਲਾਂ ਦਾ ਅੰਦਾਜ਼ਾ ਲਗਾ ਲੈਂਦੇ ਹੋ। ਮੈਨੂੰ ਲਗਦਾ ਹੈ ਕਿ ਭਾਰਤ ਉਸੇ ਤਰ੍ਹਾਂ ਮਹਿਸੂਸ ਕਰ ਰਿਹਾ ਹੋਵੇਗਾ।'' 
PunjabKesari
ਭਾਰਤ ਨੇ ਆਸਟਰੇਲੀਆ 'ਚ ਇਕ ਵੀ ਟੈਸਟ ਸੀਰੀਜ਼ ਨਹੀਂ ਜਿੱਤੀ ਹੈ। ਇਸ ਤੋਂ ਇਲਾਵਾ ਉਸ ਨੂੰ ਫਰਵਰੀ 'ਚ ਦੱਖਣੀ ਅਫਰੀਕਾ ਅਤੇ ਸਤੰਬਰ 'ਚ ਇੰਗਲੈਂਡ ਨੇ ਟੈਸਟ ਸੀਰੀਜ਼ 'ਚ ਹਰਾਇਆ। ਲੈਂਗਰ ਨੇ ਕਿਹਾ ਕਿ ਕੋਹਲੀ ਦੀ ਟੀਮ ਬਹੁਤ ਚੰਗੀ ਹੈ ਅਤੇ ਅਸੀਂ ਉਸ ਨੂੰ ਬਿਲਕੁਲ ਵੀ ਹਲਕੇ 'ਚ ਨਹੀਂ ਲਵਾਂਗੇ। ਉਨ੍ਹਾਂ ਕਿਹਾ, ''ਉਹ ਚੰਗੀ ਟੀਮ ਹੈ ਅਤੇ ਉਸ ਕੋਲ ਕੁਝ ਬਿਹਤਰੀਨ ਖਿਡਾਰੀ ਹਨ। ਅਸੀਂ ਉਨ੍ਹਾਂ ਦਾ ਪੂਰਾ ਸਨਮਾਨ ਕਰਾਂਗੇ। ਉਹ ਆਸਟਰੇਲੀਆ 'ਚ ਬਹੁਤ ਸਫਲ ਨਹੀਂ ਰਹੇ ਅਤੇ ਆਸਟਰੇਲੀਆਈ ਟੀਮ ਵੀ ਭਾਰਤ 'ਚ ਕਾਮਯਾਬ ਨਹੀਂ ਰਹੀ। ਉਨ੍ਹਾਂ 'ਤੇ ਵੀ ਕਾਫੀ ਦਬਾਅ ਹੋਵੇਗਾ।''


author

Tarsem Singh

Content Editor

Related News