ਮੋਹਾਲੀ ਦੇ CP-67 ਮਾਲ ਬਾਹਰ ਵੱਡਾ ਹਾਦਸਾ, ਸਾਹਮਣੇ ਆਈਆਂ ਮੌਕੇ ਦੀਆਂ ਤਸਵੀਰਾਂ
Saturday, Jul 05, 2025 - 10:43 AM (IST)

ਮੋਹਾਲੀ (ਵੈੱਬ ਡੈਸਕ, ਭਗਵਤ) : ਮੋਹਾਲੀ ਦੇ ਏਅਰਪੋਰਟ ਰੋਡ 'ਤੇ ਸੀ. ਪੀ.-67 ਮਾਲ ਬਾਹਰ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਇਕ ਟਰਾਲਾ ਖੱਡੇ 'ਚ ਜਾ ਡਿੱਗਿਆ। ਜਾਣਕਾਰੀ ਮੁਤਾਬਕ ਟਰਾਲੇ ਦੇ ਡਰਾਈਵਰ ਨੇ ਦੱਸਿਆ ਕਿ ਉਹ ਹਰਿਆਣਾ ਤੋਂ ਸਮਾਨ ਲੈ ਕੇ ਕੀਰਤਪੁਰ ਸਾਹਿਬ ਜਾ ਰਿਹਾ ਸੀ ਕਿ ਅਚਾਨਕ ਸੀ. ਪੀ.-67 ਮਾਲ ਬਾਹਰ ਉਸ ਦਾ ਟਰਾਲਾ ਸੜਕ 'ਤੇ ਪਏ 15-20 ਫੁੱਟ ਡੂੰਘੇ ਖੱਡੇ 'ਚ ਜਾ ਡਿੱਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਬਰਸਾਤ ਦੇ ਮੌਸਮ ਦੌਰਾਨ ਨਵੇਂ ਹੁਕਮ ਜਾਰੀ! ਸੂਬਾ ਵਾਸੀ ਹੋ ਜਾਣ ALERT
ਡਰਾਈਵਰ ਦੇ ਦੱਸਣ ਮੁਤਾਬਕ 3-4 ਗੱਡੀਆਂ ਨੂੰ ਬਚਾਉਂਦਾ ਹੋਇਆ ਉਸ ਦਾ ਟਰਾਲਾ ਇਸ ਖੱਡੇ 'ਚ ਡਿੱਗ ਗਿਆ। ਇਸ ਹਾਦਸੇ ਦੌਰਾਨ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ। ਡਰਾਈਵਰ ਦਾ ਕਹਿਣਾ ਹੈ ਕਿ ਇਸ ਹਾਦਸੇ ਨੂੰ 8 ਘੰਟਿਆਂ ਤੋਂ ਵੀ ਉੱਪਰ ਹੋ ਗਿਆ ਪਰ ਕੋਈ ਵੀ ਪੁਲਸ ਅਧਿਕਾਰੀ ਜਾਂ ਪ੍ਰਸ਼ਾਸਨ ਦਾ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਿਆ।
ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ, ਆਖ਼ਰੀ ਤਾਰੀਖ਼ ਤੋਂ ਪਹਿਲਾਂ ਕਰ ਦਿਓ APPLY
ਉਸ ਨੇ ਕਿਹਾ ਕਿ ਜੇਕਰ ਇਹ ਟਰਾਲਾ 3-4 ਗੱਡੀਆਂ ਨੂੰ ਨਾ ਬਚਾਉਂਦਾ ਤਾਂ ਕਈ ਜਾਨਾਂ ਜਾ ਸਕਦੀਆਂ ਸਨ। ਫਿਲਹਾਲ ਪੁਲਸ ਮੌਕੇ 'ਤੇ ਪਹੁੰਚ ਚੁੱਕੀ ਹੈ। ਡਰਾਈਵਰ ਦਾ ਕਹਿਣਾ ਹੈ ਕਿ ਉਸ ਦਾ 25 ਤੋਂ 30 ਲੱਖ ਦਾ ਨੁਕਸਾਨ ਹੋ ਗਿਆ ਹੈ। ਦੱਸਣਯੋਗ ਹੈ ਕਿ ਜ਼ਿਲ੍ਹੇ 'ਚ ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ 2 ਦਿਨ ਪਹਿਲਾਂ ਹੀ ਇੱਥੇ 15-20 ਫੁੱਟ ਦਾ ਡੂੰਘਾ ਖੱਡਾ ਸੜਕ 'ਤੇ ਪੈ ਗਿਆ ਸੀ, ਜਿਸ ਦੌਰਾਨ ਕਿਸੇ ਵੱਡੇ ਹਾਦਸੇ ਦਾ ਡਰ ਬਣਿਆ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8