ਜਸਟਿਸ ਰਿਟਾ. ਦੀਪਕ ਵਰਮਾ DDCA ਦਾ ਨਵਾਂ ਲੋਕਪਾਲ ਨਿਯੁਕਤ

Sunday, Dec 29, 2019 - 05:20 PM (IST)

ਜਸਟਿਸ ਰਿਟਾ. ਦੀਪਕ ਵਰਮਾ DDCA ਦਾ ਨਵਾਂ ਲੋਕਪਾਲ ਨਿਯੁਕਤ

ਨਵੀਂ ਦਿੱਲੀ : ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਨੇ ਇੱਥੇ ਆਪਣੀ ਸਾਲਾਨਾ ਆਮ ਬੈਠਕ ਦੌਰਾਨ ਐਤਵਾਰ ਨੂੰ ਰਿਟਾ. ਜਸਟਿਸ ਦੀਪਕ ਵਰਮਾ ਨੂੰ ਆਪਣਾ ਨਵਾਂ ਲੋਕਪਾਲ ਨਿਯੁਕਤ ਕੀਤਾ। ਡੀ. ਡੀ. ਸੀ. ਏ. ਨੇ ਬਿਆਨ 'ਚ ਕਿਹਾ ਕਿ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਸਾਰੇ ਪ੍ਰਸਤਾਵਾਂ ਨੂੰ ਪਾਸ ਕੀਤਾ ਪਰ ਵਿਵਾਦਾਂ ਦਾ ਹਿੱਸਾ ਰਹੇ ਇਸ ਕ੍ਰਿਕਟ ਸੰਘ ਦੇ ਸੂਤਰਾਂ ਨੇ ਦੱਸਿਆ ਕਿ ਏ. ਜੀ. ਐੱਮ. ਵਿਚ ਨਾਟਕੀ ਹਾਲਾਤ ਦੇਖਣ ਨੂੰ ਮਿਲੇ।

ਡੀ. ਡੀ. ਸੀ. ਏ. ਨੇ ਬਿਆਨ 'ਚ ਕਿਹਾ, ''ਮਾਣਯੋਗ ਜਸਟਿਸ ਰਿਟਾ. ਦੀਪਕ ਵਰਮਾ ਨੂੰ ਮੈਂਬਰਾਂ ਨੇ ਨਵਾਂ ਲੋਕਪਾਲ ਨਿਯੁਕਤ ਕੀਤਾ ਹੈ।'' ਇਸ ਵਿਚ ਕਿਹਾ ਗਿਆ ਕਿ ਬੈਠਕ ਦੇ ਪੰਜ ਅਜੈਂਡੇ ਸੀ। ਸਾਲਾਨਾ ਖਾਤਿਆਂ ਨੂੰ ਪਾਸ ਕਰਾਉਣਾ, ਆਡੀਟਰ ਜਰਨਲ ਦੀ ਭਰਤੀ, ਜਿਨ੍ਹਾਂ ਡਾਈਰੈਕਟਰਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ ਉਨ੍ਹਾਂ ਦੀ ਦੋਬਾਰਾ ਨਿਯੁਕਤੀ, ਨਵੇਂ ਨਿਯਮਾਂ ਨੂੰ ਮੰਜ਼ੂਰ ਕਰਨਾ ਅਤੇ ਲੋਕਪਾਲ ਦੀ ਨਿਯੁਕਤੀ। ਠੰਡ ਦੇ ਬਾਵਜੂਦ ਮੈਂਬਰ ਵੰਡੀ ਗਿਣਤੀ ਵਿਚ ਏ. ਜੀ. ਐੱਮ. ਪਹੁੰਚੇ, ਜਿਸ ਵਿਚ ਸਾਬਕਾ ਖਜ਼ਾਨਚੀ ਨਰਿੰਦਰ ਬਤਰਾ ਅਥੇ ਐੱਸ. ਪੀ. ਬੰਸਲ ਵੀ ਸ਼ਾਮਲ ਹਨ। ਪਤਾ ਚੱਲਿਆ ਹੈ ਕਿ ਡੀ. ਡੀ. ਸੀ. ਏ. ਨੂੰ ਜਨਵਰੀ ਵਿਚ ਨਵਾਂ ਪ੍ਰਧਾਨ ਮਿਲ ਸਕਦਾ ਹੈ।


Related News