ਪਤਨੀ ਤੋਂ ਬਦਲਾ ਲੈਣ ਲਈ ਉਸ ਦਾ ਨੰਬਰ ਵੰਡਣ ਵਾਲਾ ਫੁੱਟਬਾਲਰ ਜਾਵੇਗਾ ਜੇਲ
Saturday, Aug 25, 2018 - 04:45 AM (IST)
ਜਲੰਧਰ - ਸਾਬਕਾ ਪਤਨੀ ਤੋਂ ਬਦਲਾ ਲੈਣ ਲਈ ਉਸਦੀਆਂ ਫੋਟੋਆਂ ਫੋਨ ਨੰਬਰ ਦੇ ਨਾਲ ਵਪਾਰਕ ਵੈੱਬਸਾਈਟ 'ਤੇ ਪਾਉਣ ਵਾਲੇ ਫੁੱਟਬਾਲਰ ਨੂੰ ਹੁਣ ਜੇਲ ਦੀ ਹਵਾ ਖਾਣੀ ਪਵੇਗੀ। ਵੈਸਟਹੈਮ ਯੂਨਾਈਟਿਡ ਦੇ ਸਾਬਕਾ ਫੁੱਟਬਾਲਰ ਟਾਮਸ ਰਿਪਕਾ ਦੀ ਦਰਅਸਲ ਸਾਬਕਾ ਪਤਨੀ ਵਲਾਦਕਾ ਇਰਬੋਵਾ ਨਾਲ ਅਣਬਣ ਚੱਲ ਰਹੀ ਸੀ। ਇਸ ਦੌਰਾਨ 44 ਸਾਲ ਦੇ ਰਿਪਕਾ ਨੇ ਇਹ ਅਨੈਤਿਕ ਕੰਮ ਕੀਤਾ। ਰਿਪਕਾ ਦਾ ਇਸ ਕੰਮ 'ਚ ਉਸ ਦੀ ਪਾਰਟਨਰ ਕੈਟਰੀਨਾ ਕ੍ਰਿਸਟੇਲੋਵਾ ਨੇ ਵੀ ਸਾਥ ਦਿੱਤਾ ਸੀ। ਅਜਿਹੀ ਹਾਲਤ 'ਚ ਜੱਜ ਨੇ ਉਸ ਨੂੰ ਵੀ 1750 ਪੌਂਡ ਬਤੌਰ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ।
ਵਲਾਦਕਾ ਨੇ ਦੱਸਿਆ ਕਿ ਉਸ ਨੂੰ ਡੂੰਘਾ ਝਟਕਾ ਲੱਗਾ ਸੀ, ਜਦੋਂ ਉਸ ਨੂੰ ਪਤਾ ਲੱਗਾ ਸੀ ਕਿ ਰਿਪਕਾ ਨੇ ਹੀ ਉਸ ਦੀ ਫੋਟੋ ਦਾ ਅਜਿਹਾ ਇਸਤੇਮਾਲ ਕੀਤਾ ਸੀ। ਰਿਪਕਾ ਦੀ ਇਸ ਹਰਕਤ ਕਾਰਨ ਉਸ ਨੂੰ ਸਾਈਕੈਟ੍ਰਿਕਸਟ ਨੂੰ ਮਿਲਣਾ ਪਿਆ ਤੇ ਕਈ ਥੈਰੇਪੀਆਂ ਵੀ ਕਰਵਾਉਣੀਆਂ ਪਈਆਂ। ਉਥੇ ਹੀ ਰਿਪਕਾ ਦਾ ਕਹਿਣਾ ਹੈ ਕਿ ਆਪਣੇ ਕੀਤੇ 'ਤੇ ਉਹ ਸ਼ਰਮਿੰਦਾ ਹੈ ਪਰ ਉਸ ਦੇ ਆਪਣੀ ਸਾਬਕਾ ਪਤਨੀ ਨਾਲ ਸਬੰਧ ਠੀਕ ਨਹੀਂ ਸਨ। ਉਹ ਉਸ ਨੂੰ ਉਸ ਦੇ ਬੇਟੇ ਨੂੰ ਮਿਲਣ ਨਹੀਂ ਦਿੰਦੀ ਸੀ। ਫਿਲਹਾਲ ਰਿਪਕਾ ਤੇ ਕੈਟਰੀਨਾ ਇਸ ਸਜ਼ਾ ਵਿਰੁੱਧ ਅੱਗੇ ਅਦਾਲਤ 'ਚ ਅਪੀਲ ਕਰਨ ਦੀ ਮਡੂ ਵਿਚ ਹਨ।
