ਜੂਨੀਅਰ ਵਿਸ਼ਵ ਚੈਂਪੀਅਨਸ਼ਿਪ : ਭਾਰਤੀ ਮਹਿਲਾ ਪਿਸਟਲ ਟੀਮ ਨੇ ਜਿੱਤਿਆ ਸੋਨ ਤਮਗਾ
Thursday, Oct 07, 2021 - 10:36 PM (IST)
ਨਵੀਂ ਦਿੱਲੀ- ਮਨੁ ਭਾਕਰ, ਨਾਮਿਆ ਕਪੂਰ ਤੇ ਰਿਦਮ ਸਾਂਗਵਾਨ ਦੀ ਮੌਜੂਦਗੀ ਵਾਲੀ ਭਾਰਤੀ ਮਹਿਲਾ ਪਿਸਟਲ ਟੀਮ ਨੇ ਇੱਥੇ ਵੀਰਵਾਰ ਨੂੰ ਲੀਮਾ ਵਿਚ ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ (ਆਈ. ਐੱਸ. ਐੱਸ. ਐੱਫ.) ਜੂਨੀਅਰ ਸ਼ੂਟਿੰਗ ਵਿਸ਼ਵ ਚੈਂਪੀਅਨਸ਼ਿਪ ਵਿਚ 25 ਮੀਟਰ ਜੂਨੀਅਰ ਮਹਿਲਾ ਪਿਸਟਲ ਟੀਮ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ। ਭਾਰਤੀ ਟੀਮ ਨੇ ਸੋਮ ਤਮਗਾ ਮੈਚ ਵਿੱਚ ਮਜ਼ਬੂਤ ਟੀਮ ਅਮਰੀਕਾ ਨੂੰ 16-4 ਨਾਲ ਹਰਾ ਕੇ ਪਹਿਲੀ ਵਾਰ ਸੋਨ ਤਮਗਾ ਆਪਣੇ ਨਾਂ ਕੀਤਾ। ਮਨੁ ਦਾ ਇਹ ਮੁਕਾਬਲੇ ਦਾ ਚੌਥਾ ਸੋਨ ਤਮਗਾ ਹੈ। ਉਹ ਇਕ ਕਾਂਸੀ ਤਮਗਾ ਵੀ ਜਿੱਤ ਚੁੱਕੀ ਹੈ। 14 ਸਾਲਾ ਨਾਮੀਆ ਨੇ ਚੈਂਪੀਅਨਸ਼ਿਪ ਦਾ ਦੂਜਾ ਸੋਨ ਤਮਗਾ ਜਿੱਤਿਆ ਹੈ।
ਇਹ ਖ਼ਬਰ ਪੜ੍ਹੋ- IPL 2021 : ਰਾਹੁਲ ਨੇ ਹਾਸਲ ਕੀਤੀ ਇਹ ਉਪਲੱਬਧੀ, ਬਣਾਏ ਇਹ ਰਿਕਾਰਡ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੈਂਪੀਅਨਸ਼ਿਪ ਦੇ 8ਵੇਂ ਦਿਨ ਬੁੱਧਵਾਰ ਨੂੰ ਭਾਰਤ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਜੂਨੀਅਰ ਪੁਰਸ਼ ਮੁਕਾਬਲੇ ਵਿਚ ਵੀ ਚਾਂਦੀ ਤਮਗਾ ਜਿੱਤਿਆ ਸੀ। ਆਦਰਸ਼ ਸਿੰਘ ਫਾਈਨਲ ਮੈਚ ਵਿਚ ਅਮਰੀਕਾ ਦੇ ਹੇਨਰੀ ਟਰਨਰ ਲੀਵਰੇਟ ਤੋਂ ਹਾਰ ਗਏ ਸਨ ਤੇ ਉਨ੍ਹਾਂ ਨੂੰ ਚਾਂਦੀ ਤਮਗੇ ਦੇ ਨਾਲ ਸਬਰ ਕਰਨਾ ਪਿਆ ਸੀ ਜੂਨੀਅਰ ਮਹਿਲਾ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿਚ ਮਨੁ, ਰਿਦਮ ਤੇ ਨਾਮੀਆ ਦੀ ਭਾਰਤੀ ਤਿਕੜੀ ਦੀ ਜੋੜੀ ਨੂੰ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਪੜ੍ਹੋ- ਭਾਰਤ ਤੇ ਆਸਟਰੇਲੀਆ ਮਹਿਲਾ ਟੀਮ ਵਿਚਾਲੇ ਪਹਿਲਾ ਟੀ20 ਮੈਚ ਮੀਂਹ ਕਾਰਨ ਰੱਦ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।