ਜੂਨੀਅਰ ਹਾਕੀ ਵਿਸ਼ਵ ਕੱਪ : ਪਾਕਿ ਨੇ ਅਮਰੀਕਾ ਨੂੰ 18-2 ਨਾਲ ਹਰਾਇਆ

Wednesday, Dec 01, 2021 - 12:42 AM (IST)

ਭੁਵਨੇਸ਼ਵਰ- ਅਬਦੁੱਲ ਰਾਣਾ ਨੇ ਹੈਟ੍ਰਿਕ ਸਮੇਤ ਚਾਰ ਗੋਲ ਜਦਕਿ ਅਬੁਜ਼ਾਰ ਨੇ ਤਿੰਨ ਗੋਲ ਕੀਤੇ, ਜਿਸ ਨਾਲ ਪਾਕਿਸਤਾਨ ਨੇ ਅਮਰੀਕਾ ਨੂੰ ਮੰਗਲਵਾਰ ਨੂੰ ਇੱਥੇ 18-2 ਨਾਲ ਹਰਾ ਕੇ ਏ. ਆਈ. ਐੱਚ. ਜੂਨੀਅਰ ਹਾਕੀ ਵਿਸ਼ਵ ਕੱਪ ਦੇ 9ਵੇਂ ਤੋਂ 12ਵੇਂ ਸਥਾਨ ਦੇ ਕੁਆਲੀਫਿਕੇਸ਼ਨ ਮੈਚ ਲਈ ਕੁਆਲੀਫਾਈ ਕੀਤਾ। ਨਾਕਆਊਟ ਦੀ ਦੌੜ ਤੋਂ ਬਾਹਰ ਹੋ ਚੁੱਕੇ ਪਾਕਿਸਤਾਨ ਦੇ ਲਈ ਰਾਣਾ (27ਵੇਂ, 33ਵੇਂ, 35ਵੇਂ, 54ਵੇਂ ਮਿੰਟ) ਨੇ ਚਾਰ ਜਦਕਿ ਅਬੁਜ਼ਾਰ (14ਵੇਂ, 28ਵੇਂ, 57ਵੇਂ ਮਿੰਟ) ਨੇ ਤਿੰਨ ਮੈਦਾਨ ਗੋਲ ਕਰਕੇ ਅਮਰੀਕਾ ਦੇ ਡਿਫੈਂਸ ਨੂੰ ਤਬਾਹ ਕਰ ਦਿੱਤਾ।

ਇਹ ਖ਼ਬਰ ਪੜ੍ਹੋ- ਭਾਰਤ ਤੇ ਨਿਊਜ਼ੀਲੈਂਡ ਦੀ ਟੀਮ ਦੂਜੇ ਟੈਸਟ ਲਈ ਮੁੰਬਈ ਪਹੁੰਚੀ


ਏਸ਼ੀਆਈ ਟੀਮ ਵਲੋਂ ਰਿਜ਼ਵਾਨ ਅਲੀ (20ਵੇਂ, 46ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਉਮਰ ਸਤਾਇਰ (23ਵੇਂ ਮਿੰਟ), ਰੂਮਾਨ ਖਾਨ (24ਵੇਂ ਮਿੰਟ), ਅਬਦੁੱਲ ਰਹਿਮਾਨ (27ਵੇਂ ਮਿੰਟ), ਮੋਇਨ ਸ਼ਕੀਲ (36ਵੇਂ ਮਿੰਟ), ਅਬਦੁੱਲ (37ਵੇਂ ਮਿੰਟ), ਮੋਹਸਿਨ ਹਸਨ (39ਵੇਂ ਮਿੰਟ), ਅਲੀ ਗਜਨਫਰ (42ਵੇਂ ਮਿੰਟ), ਮੁਹਿਬ ਉਲਾਹ (43ਵੇਂ ਮਿੰਟ) ਤੇ ਮੁਹੰਮਦ (56ਵੇਂ ਮਿੰਟ) ਨੇ 1-1 ਗੋਲ ਕੀਤਾ। ਪਾਕਿਸਤਾਨ 9ਵੇਂ ਤੋਂ 12ਵੇਂ ਸਥਾਨ ਦੇ ਲਈ ਕੁਆਲੀਫਿਕੇਸ਼ਨ ਮੁਕਾਬਲੇ ਵਿਚ ਵੀਰਵਾਰ ਨੂੰ ਦੱਖਣੀ ਅਫਰੀਕਾ ਨਾਲ ਭਿੜੇਗਾ। 

ਹ ਖ਼ਬਰ ਪੜ੍ਹੋ- BAN v PAK : ਪਾਕਿ ਨੇ ਪਹਿਲੇ ਟੈਸਟ 'ਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


DIsha

Content Editor

Related News