ਜੂਨੀਅਰ ਹਾਕੀ ਵਿਸ਼ਵ ਕੱਪ : ਬੈਲਜੀਅਮ ਨੂੰ ਹਰਾ ਕੇ ਸੈਮੀਫਾਈਨਲ ’ਚ ਪੁੱਜਾ ਭਾਰਤ

Wednesday, Dec 01, 2021 - 10:54 PM (IST)

ਜੂਨੀਅਰ ਹਾਕੀ ਵਿਸ਼ਵ ਕੱਪ : ਬੈਲਜੀਅਮ ਨੂੰ ਹਰਾ ਕੇ ਸੈਮੀਫਾਈਨਲ ’ਚ ਪੁੱਜਾ ਭਾਰਤ

ਭੁਵਨੇਸ਼ਵਰ- ਪਿਛਲੇ ਚੈਂਪੀਅਨ ਭਾਰਤ ਨੇ ਬੈਲਜੀਅਮ ਨੂੰ ਸਖਤ ਚੁਣੌਤੀ ਦਿੰਦੇ ਹੋਏ ਬੁੱਧਵਾਰ ਨੂੰ 1-0 ’ਤੇ ਕਾਬੂ ਕਰਦੇ ਹੋਏ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ। ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਮੈਚ ਦਾ ਇਕੋ-ਇਕ ਮਹੱਤਪੂਰਨ ਗੋਲ ਸ਼ਾਰਦਾਨੰਦ ਤਿਵਾੜੀ ਨੇ 21ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਕੀਤਾ ਅਤੇ ਇਸ ਬੜ੍ਹਤ ਨੂੰ ਅਖੀਰ ਤੱਕ ਬਰਕਰਾਰ ਰੱਖਿਆ।

ਇਹ ਖਬਰ ਪੜ੍ਹੋ- ਅਸੀਂ ਚਾਹੁੰਦੇ ਹਾਂ ਕਿ ਰਾਹੁਲ ਟੀਮ ’ਚ ਰਹੇ : ਪੰਜਾਬ ਕਿੰਗਜ਼

PunjabKesari


ਮੁਕਾਬਲਾ ਕਾਫੀ ਸਖਤ ਰਿਹਾ ਅਤੇ ਦੋਨੋਂ ਟੀਮਾਂ ਨੇ ਜਿੱਤ ਹਾਸਲ ਕਰਨ ਲਈ ਆਪਣਾ ਸਭ ਕੁਝ ਦਾਅ ’ਤੇ ਲਗਾ ਦਿੱਤਾ। ਮੈਚ ’ਚ ਸੰਘਰਸ਼ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦੂਜੇ ਕੁਆਰਟਰ ਦੇ ਗੋਲ ਨੂੰ ਛੱਡ ਕੇ ਦੋਨੋਂ ਟੀਮਾਂ ਬਾਕੀ 3 ਕੁਆਰਟਰ ’ਚ ਕੋਈ ਗੋਲ ਨਹੀਂ ਕਰ ਸਕੀਆਂ। ਭਾਰਤ ਦਾ ਮੁਕਾਬਲਾ ਸੈਮੀਫਾਈਨਲ ’ਚ 3 ਦਸੰਬਰ ਨੂੰ ਜਰਮਨੀ ਦੇ ਨਾਲ ਹੋਵੇਗਾ, ਜਿਸ ਨੇ ਇਕ ਹੋਰ ਕੁਆਰਟਰ ਫਾਈਨਲ ’ਚ ਸਪੇਨ ਦੇ ਖਿਲਾਫ ਨਿਰਧਾਰਿਤ ਸਮੇਂ ਤੱਕ ਮੁਕਾਬਲਾ 2-2 ਨਾਲ ਬਰਾਬਰ ਰਹਿਣ ਤੋਂ ਬਾਅਦ ਪੈਨਲਟੀ ਸ਼ੂਟਆਊਟ ’ਚ 3-1 ਨਾਲ ਜਿੱਤ ਹਾਸਲ ਕੀਤੀ। 3 ਦਸੰਬਰ ਨੂੰ ਹੀ ਪਹਿਲਾ ਸੈਮੀਫਾਈਨਲ ਫਰਾਂਸ ਅਤੇ ਅਰਜਨਟੀਨਾ ਵਿਚਾਲੇ ਖੇਡਿਆ ਜਾਵੇਗਾ। ਫਰਾਂਸ ਨੇ ਕੁਆਰਟਰਫਾਈਨਲ ’ਚ ਮਲੇਸ਼ੀਆ ਨੂੰ 4-0 ਨਾਲ ਅਤੇ ਅਰਜਨਟੀਨਾ ਨੇ ਹਾਲੈਂਡ ਨੂੰ 2-1 ਨਾਲ ਹਰਾਇਆ।

ਇਹ ਖਬਰ ਪੜ੍ਹੋ- ਗਲੇਜਰ ਸਮੂਹ ਨੇ UAE ਟੀ20 ਲੀਗ ’ਚ ਟੀਮ ਖਰੀਦਣ ਦੀ ਕੀਤੀ ਪੁਸ਼ਟੀ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News